17/10/2025
ਮਖਾਂ ਕਿਵੇਂ ਆ ਬਾਬੇ ਕਹਿੰਦਾ ਰਗੜ ਦਿੱਤੇ ਬਾਈ
ਮਖਾਂ ਕੋਈ ਨਾ ਸਭ ਦਾ ਇਹੀ ਹਾਲ ਆ
ਜਿੱਥੇ ਹੜ੍ਹ ਆਏ ਉਹਨਾਂ ਦਾ ਵੀ ਕੁੱਝ ਨਹੀਂ ਰਿਹਾ
ਕਹਿੰਦਾ ਸਹੀ ਆ ਪਰ ਦੋਹੇ ਮੁੰਡੇ ਘਰੇ ਪਏ ਨੇ ਝਾੜ ਦੇਖ ਕੇ ਤਾਪ ਚੜ੍ਹ ਗਿਆ।
40 ਕਿੱਲੇ ਤੀ ਇਹ ਮੰਨ ਲਾ 10 ਤਾਂ ਬਾਈ ਹੀ ਹੋਗੇ
ਮਖਾਂ ਕੋਈ ਨਾ ਮੇਰੇ ਕੋਲ ਵੀ 3 ਨੇ ਇਹ ਸਮਝ ਲਿਆ ਦੋ ਹੀ ਤੀ।
ਐਨਾ ਸੁਣ ਕੇ ਲਿਟ ਗਿਆ ਮਖਾਂ ਸੌ ਜਾ ਕੋਈ ਨਾ ਐਨੇ ਮੈਂ ਬੈਠਾ ਰਾਖੀ ਤੇ ਕਿਉਂਕਿ ਚੋਰਾਂ ਦੀਆਂ ਝੋਲੀਆਂ ਘਾਟੇ ਵਾਧੇ ਨਹੀਂ ਦੇਖਦੀਆਂ।
ਫਿਰ ਇੱਕ ਅਜ਼ੀਬ ਜਿਹੀ ਚੁੱਪ ਛਾਈ ਤੇ ਸ਼ੁਕਰਾਨਾ ਕਹਿ ਕੇ ਬੈਠ ਗਏ।