28/06/2026
ਮੋਹਾਲੀ
27 ਜੂਨ 2026
ਕੋਟ ਕਪੂਰੇ ਦਾ ਮਾਈਕ੍ਰੋ-ਇਤਿਹਾਸ
ਸੱਟਾ ਬਜ਼ਾਰ
ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਦੇ ਚਾਰ ਦਰਵਾਜ਼ੇ ਹਨ। ਇੱਕ ਦਰਵਾਜ਼ਾ ਗੁਰਦੁਆਰਾ ਬਜ਼ਾਰ ਵੱਲ ਖੁੱਲ੍ਹਦਾ ਹੈ, ਜੋ ਗੁਰਦੁਆਰਾ ਦਸਵੀਂ ਪਾਤਸ਼ਾਹੀ ਤੱਕ ਜਾਂਦਾ ਹੈ। ਇਸ ਦੇ ਸਾਹਮਣੇ ਵਾਲਾ ਦਰਵਾਜ਼ਾ ਝੰਮਨ ਬਜ਼ਾਰ ਵੱਲ ਖੁੱਲ੍ਹਦਾ ਹੈ, ਜੋ ਰੇਲਵੇ ਮਾਲ ਗੋਦਾਮ ਤੱਕ ਜਾਂਦਾ ਹੈ। ਇੱਕ ਦਰਵਾਜ਼ਾ ਮੇਨ ਬਜ਼ਾਰ ਵਿੱਚ ਖੁੱਲ੍ਹਦਾ ਹੈ, ਜੋ ਢੋਡਾ ਚੌਂਕ ਵੱਲ ਜਾਂਦਾ ਹੈ। ਇਸ ਦੇ ਸਾਹਮਣੇ ਵਾਲਾ ਦਰਵਾਜ਼ਾ ‘ਸੱਟਾ ਬਜ਼ਾਰ’ ਵੱਲ ਖੁੱਲ੍ਹਦਾ ਹੈ, ਜੋ ਗੀਤਾ ਭਵਨ ਨੇੜੇ ਹਰੀਨੌਂ ਜਾਣ ਵਾਲੀ ਸੜਕ ਨਾਲ ਜਾ ਮਿਲਦਾ ਹੈ।
ਇਨ੍ਹਾਂ ਚਾਰਾਂ ਵਿੱਚੋਂ ਪਹਿਲੇ ਤਿੰਨ ਬਜ਼ਾਰ ਅੱਜ ਵੀ ਆਪਣੇ ਪੁਰਾਣੇ ਨਾਵਾਂ ਨਾਲ ਜਾਣੇ ਜਾਂਦੇ ਹਨ। ਪਰ ਚੌਥੇ, ‘ਸੱਟਾ ਬਜ਼ਾਰ’, ਬਾਰੇ ਨਵੀਂ ਪੀੜ੍ਹੀ ਦੇ ਬਹੁਤ ਘੱਟ ਲੋਕਾਂ ਨੂੰ ਹੀ ਪਤਾ ਹੋਵੇਗਾ, ਕਿਉਂਕਿ ਜਿਸ ਕੰਮ ਲਈ ਇਹ ਬਜ਼ਾਰ ਬਣਿਆ ਸੀ, ਉਹ ਹੁਣ ਬੰਦ ਹੋ ਚੁੱਕਾ ਹੈ। 1970 ਵਿਆਂ ਤੱਕ ਇਸ ਬਜ਼ਾਰ ਵਿੱਚ ਕਣਕ, ਕਪਾਹ, ਖੰਡ, ਘਿਓ ਆਦਿ ਵਸਤਾਂ ਦਾ ਸੱਟਾ ਲੱਗਦਾ ਸੀ। ਇਹ ਕੰਮ ਕਾਨੂੰਨੀ ਤੌਰ 'ਤੇ ਮਾਨਤਾ ਪ੍ਰਾਪਤ ਸੀ। ਇੱਥੇ ਉਪਰੋਕਤ ਵਸਤਾਂ ਦੇ ਮੂੰਹ-ਜ਼ੁਬਾਨੀ ਸੌਦੇ ਹੁੰਦੇ ਸਨ ਜਿਸ ਨੂੰ ਅੰਗ੍ਰੇਜ਼ੀ ਵਿੱਚ speculative trading ਕਹਿੰਦੇ ਹਨ। ਇਸ ਵਿੱਚ ਨਫ਼ਾ-ਨੁਕਸਾਨ ਵੀ ਕਾਫ਼ੀ ਹੁੰਦਾ ਸੀ, ਖ਼ਾਸ ਕਰਕੇ ਕਪਾਹ ਦੇ ਸੱਟੇ ਵਿੱਚ। ਇਸੇ ਕਾਰਨ ਇਹ ਕਹਾਵਤ ਵੀ ਪ੍ਰਚਲਿਤ ਸੀ ਕਿ "ਕਪਾਹ ਦੇ ਸੌਦੇ ਦਾ ਘਾਟਾ, ਕਪਾਹ ਦਾ ਸੌਦਾ ਹੀ ਪੂਰਾ ਕਰ ਸਕਦਾ ਹੈ।"
ਮੈਂ ਅਕਸਰ ਇੱਥੇ ਦੁਕਾਨਾਂ 'ਤੇ ਦਲਾਲਾਂ ਨੂੰ ਬੋਲੀ ਲਾਉਂਦੇ ਵੇਖਦਾ ਹੁੰਦਾ ਸੀ। ਸਾਡੇ ਗੁਆਂਢੀ ਰਣਜੀਤ ਮੱਲ ਦੀ ਦੁਕਾਨ ਵੀ ਇਸੇ ਬਜ਼ਾਰ ਵਿੱਚ ਸੀ। ਉਸ ਦੇ ਚਾਰ ਪੁੱਤਰਾਂ ਵਿੱਚੋਂ ਤਿੰਨ ਵੀ ਸੱਟੇ ਦਾ ਹੀ ਕੰਮ ਕਰਦੇ ਸਨ।
ਉਦੋਂ ਮੈਂ ਸਰਕਾਰੀ ਹਾਇਰ ਸੈਕੰਡਰੀ ਸਕੂਲ ਵਿੱਚ ਪੜ੍ਹਦਾ ਸੀ। ਉੱਥੇ ਦੇ ਦੋ ਅਧਿਆਪਕ—ਖੁਸ਼ੀ ਰਾਮ ਅਤੇ ਇੰਦਰ ਸੈਨ—ਆਮ ਤੌਰ 'ਤੇ ਸਕੂਲ ਦੀ ਬਜਾਏ ਸੱਟਾ ਬਜ਼ਾਰ ਵਿੱਚ ਹੀ ਮਿਲਦੇ ਸਨ। ਦੋਹਾਂ ਦਾ ਪੜ੍ਹਾਉਣ ਨਾਲ ਕੋਈ ਖ਼ਾਸ ਵਾਹ-ਵਾਸਤਾ ਨਹੀਂ ਸੀ।
ਸੱਟੇ ਤੋਂ ਇਲਾਵਾ ਇਸ ਬਜ਼ਾਰ ਦੀ ਇੱਕ ਹੋਰ ਪਛਾਣ ਡਾਕਟਰ ਪਿਰਥੀ ਪਾਲ ਦਾ ਹਸਪਤਾਲ ਸੀ। ਉਸ ਬਾਰੇ ਇਹ ਗੱਲ ਮਸ਼ਹੂਰ ਸੀ ਕਿ ਉਹ ਮਰੀਜ਼ ਦੀ ਬਿਮਾਰੀ ਪੁੱਛਣ ਤੋਂ ਪਹਿਲਾਂ ਟੀਕਾ ਜ਼ਰੂਰ ਲਾ ਦਿੰਦਾ ਸੀ। ਟੀਕੇ ਸਮੇਤ ਦਵਾਈ ਦੇ ਉਹ ਸਿਰਫ਼ ਦੋ ਰੁਪਏ ਲੈਂਦਾ ਸੀ। ਇਹ ਰੁਪਏ ਡਾਕਟਰ ਉਸ ਦੇ ਮੇਜ਼ 'ਤੇ ਪਈ ਛੋਟੀ ਜਿਹੀ ਲੱਕੜ ਦੀ ਸੰਦੂਕੜੀ ਵਿੱਚ ਸਿੱਧੇ ਕਰਕੇ ਖੜ੍ਹੇ ਲੋਟ ਰਖਦਾ ਸੀ।
ਛੋਟੇ ਹੁੰਦੇ ਮੇਰਾ ਡਾਕਟਰ ਪਿਰਥੀ ਪਾਲ ਨਾਲ ਦੋ ਵਾਰ ਵਾਹ ਪਿਆ—ਇੱਕ ਵਾਰ ਛਾਤੀ 'ਤੇ ਅਤੇ ਦੂਜੀ ਵਾਰ ਪਿੱਠ 'ਤੇ ਨਿਕਲੇ ਫੋੜਿਆਂ ਦੇ ਇਲਾਜ ਲਈ। ਉਸ ਦੀ ਇੱਕ ਗੱਲ ਮੈਨੂੰ ਅੱਜ ਵੀ ਯਾਦ ਹੈ। ਉਹ ਬਿਮਾਰੀ ਨੂੰ ਹਮੇਸ਼ਾ ਨਰਮ ਸ਼ਬਦਾਂ ਵਿੱਚ ਦੱਸਦਾ ਸੀ। ਦੋਹਾਂ ਵਾਰ ਮੇਰੇ ਫੋੜਿਆਂ 'ਤੇ ਚੀਰਾ ਲੱਗਣਾ ਸੀ, ਪਰ ਉਸ ਨੇ ਕਿਹਾ, "ਆਪਾਂ ਫੋੜੇ ਨੂੰ ਥੋੜ੍ਹਾ ਜਿਹਾ ਛੇੜ ਦਿੰਨੇ ਆਂ।" ਅੱਜ ਦਾ ਕੋਈ ਡਾਕਟਰ ਉਸੇ ਗੱਲ ਨੂੰ ਇਉਂ ਕਹੇਗਾ—‘ਇਸ ਦਾ ਮਾਈਨਰ ਆਪਰੇਸ਼ਨ ਕਰਨਾ ਪਵੇਗਾ।‘ ‘ਆਪਰੇਸ਼ਨ’ ਸ਼ਬਦ ਨਾਲ ਮੋਟੀ ਫੀਸ ਵਸੂਲ ਕੀਤੀ ਜਾ ਸਕਦੀ ਹੈ। ਹੁਣ ਇਹ ਹਸਪਤਾਲ ਡਾਕਟਰ ਪਿਰਥੀ ਪਾਲ ਦਾ ਬੇਟਾ ਡਾ. ਮਨਬੀਰ ਚਲਾ ਰਿਹਾ ਹੈ।
ਇਸ ਬਜ਼ਾਰ ਦਾ ਇੱਕ ਹੋਰ ਦਿਲਚਸਪ ਡਾਕਟਰ ਹੈ, ਜਿਸ ਨੂੰ ਲੋਕ ‘ਗੋਲ਼ੇਵਾਲਾ ਡਾਕਟਰ’ ਕਹਿੰਦੇ ਹਨ। ਇਸ ਅਜੀਬ ਨਾਂ ਦਾ ਕਾਰਨ ਇਹ ਹੈ ਕਿ ਉਸ ਦੀ ਮੇਜ਼ 'ਤੇ ਹਮੇਸ਼ਾ ਇੱਕ ਗਲੋਬ ਰੱਖਿਆ ਰਹਿੰਦਾ ਹੈ। ਉਸ ਦੇ ਜ਼ਿਆਦਾਤਰ ਮਰੀਜ਼ ਪੇਂਡੂ ਹੁੰਦੇ ਹਨ, ਇਸ ਲਈ ਉਨ੍ਹਾਂ ਲਈ ਇਹ ਨਾਂ ਯਾਦ ਰੱਖਣਾ ਆਸਾਨ ਹੁੰਦਾ ਹੈ।
ਇਸੇ ਤਰ੍ਹਾਂ ਦਾ ਇੱਕ ਕਿੱਸਾ ਫ਼ਰੀਦਕੋਟ ਦੀ ਡੋਗਰ ਬਸਤੀ ਵਿੱਚ ਵੀ ਹੈ, ਜਿੱਥੇ ਦੋ ਡਾਕਟਰਾਂ ਨੂੰ ‘ਨੀਲੇ ਪਰਦੇ ਵਾਲਾ ਡਾਕਟਰ’ ਅਤੇ ‘ਹਰੇ ਪਰਦੇ ਵਾਲਾ ਡਾਕਟਰ’ ਕਿਹਾ ਜਾਂਦਾ ਹੈ। ਕਾਰਨ ਇਹ ਕਿ ਉਨ੍ਹਾਂ ਦੀਆਂ ਬਾਹਰਲੀਆਂ ਖਿੜਕੀਆਂ 'ਤੇ ਹਮੇਸ਼ਾ ਇਸੇ ਰੰਗ ਦੇ ਪਰਦੇ ਲੱਗੇ ਰਹਿੰਦੇ ਹਨ।
ਮੁਕਤਸਰ ਰੋਡ 'ਤੇ ਨਵਾਂ ਟੈਲੀਫੋਨ ਐਕਸਚੇਂਜ ਬਣਨ ਤੋਂ ਪਹਿਲਾਂ ਪੁਰਾਣਾ ਐਕਸਚੇਂਜ ਵੀ ਸੱਟਾ ਬਜ਼ਾਰ ਦੇ ਸਿਰੇ 'ਤੇ ਚੁਬਾਰਿਆਂ ਵਿੱਚ ਹੁੰਦਾ ਸੀ। ਉਦੋਂ ਟੈਲੀਫੋਨ ਵੀ ਸਿਰਫ਼ ਵੱਡੇ ਵਪਾਰੀਆਂ ਕੋਲ ਹੀ ਹੁੰਦੇ ਸਨ। ਫੋਨ ਕਰਨ ਵਾਲਾ ਪਹਿਲਾਂ ਐਕਸਚੇਂਜ ਵਿੱਚ ਫੋਨ ਕਰਦਾ ਸੀ ਅਤੇ ਅੱਗੇ ਬਾਊ ਲੋੜੀਂਦਾ ਨੰਬਰ ਮਿਲਾਉਂਦਾ ਸੀ। ਨੰਬਰ ਮਿਲਾਉਣਾ ਜਾਂ ਨਾ ਮਿਲਾਉਣਾ ਬਾਊ ਦੀ ਮਰਜ਼ੀ 'ਤੇ ਨਿਰਭਰ ਕਰਦਾ ਸੀ, ਇਸ ਲਈ ਬਜ਼ਾਰ ਵਿੱਚ ਉਸ ਦੀ ਬੜੀ ਟੌਹਰ ਹੁੰਦੀ ਸੀ। ਤਿਉਹਾਰਾਂ ਦੇ ਮੌਕੇ ਵਪਾਰੀ ਉਸ ਨੂੰ ਮਿਠਾਈ ਦੇ ਡੱਬੇ ਵੀ ਭੇਟ ਕਰਦੇ ਸਨ।
ਸ਼ਹਿਰ ਤੋਂ ਬਾਹਰ ਫੋਨ ਕਰਨ ਲਈ ਕਾਲ ਬੁੱਕ ਕਰਵਾਉਣੀ ਪੈਂਦੀ ਸੀ। ਮੈਂ ਆਪ ਅਨੇਕਾਂ ਵਾਰ ਜੈਤੋ ਪ੍ਰੋਫੈਸਰ ਗੁਰਦਿਆਲ ਸਿੰਘ ਜੀ ਨੂੰ ਫੋਨ ਕਰਨ ਲਈ ਸਵੇਰੇ ਕਾਲ ਬੁੱਕ ਕਰਵਾਉਂਦਾ, ਪਰ ਸ਼ਾਮ ਤੱਕ ਨੰਬਰ ਨਾ ਮਿਲਣ ਕਰਕੇ ਰਾਤ ਨੂੰ ਉਹ ਕੈਂਸਲ ਹੀ ਕਰਵਾਉਣੀ ਪੈਂਦੀ ਸੀ। ਵਿਦੇਸ਼ ਫੋਨ ਕਰਨ ਬਾਰੇ ਤਾਂ ਕੋਈ ਸੋਚ ਵੀ ਨਹੀਂ ਸਕਦਾ ਸੀ।
ਇਸੇ ਬਜ਼ਾਰ ਵਿੱਚ ਮੋਹਣ ਹਲਵਾਈ ਦੀ ਬਹੁਤ ਚੱਲਦੀ ਦੁਕਾਨ ਸੀ, ਕਿਉਂਕਿ ਮੰਡੀ ਵਿੱਚ ਆਏ ਪੇਂਡੂ ਕਿਸਾਨਾਂ ਲਈ ਉਹ ਸਭ ਤੋਂ ਨੇੜੇ ਪੈਂਦੀ ਸੀ। ਇਸ ਦੁਕਾਨ 'ਤੇ ਨਵਾਂ ਨਵਾਂ ਆਇਆ ਰਿਕਾਰਡ ਪਲੇਅਰ ਲੱਗਾ ਹੋਇਆ ਸੀ। ਉਦੋਂ ਹੀ ਕੁਲਦੀਪ ਮਾਣਕ ਦੀਆਂ ਕਲੀਆਂ ਦਾ ਲੌਂਗ-ਪਲੇਇੰਗ ਰਿਕਾਰਡ ਆਇਆ ਸੀ। ਮੈਂ ਉਸ ਵਿੱਚੋਂ ਦੋ ਕਲੀਆਂ ਬੜੇ ਚਾਅ ਨਾਲ ਸੁਣਦਾ ਹੁੰਦਾ ਸੀ—‘ਤੇਰੇ ਟਿੱਲੇ ਤੋਂ ਓਏ ਸੂਰਤ ਦੀਂਹਦੀ ਐ ਹੀਰ ਦੀ’ ਅਤੇ ‘ਇੱਕ ਜੋਗੀ ਟਿੱਲਿਓਂ ਆ ਗਿਆ ਨੀ ਭਾਬੀ।‘
ਇਸ ਤੋਂ ਪਹਿਲਾਂ ਆਮ ਲੋਕ ਮੁਹੰਮਦ ਸੱਦੀਕ ਅਤੇ ਰਣਜੀਤ ਕੌਰ ਦੀ ਗਾਇਕੀ ਦੇ ਦੀਵਾਨੇ ਸਨ, ਪਰ ਕੁਲਦੀਪ ਮਾਣਕ ਨੇ ਪੰਜਾਬੀ ਗਾਇਕੀ ਵਿੱਚ ਬਿਲਕੁਲ ਨਵੀਂ ਸ਼ੈਲੀ ਪੇਸ਼ ਕੀਤੀ ਅਤੇ ਰਾਤੋ-ਰਾਤ ਪ੍ਰਸਿੱਧੀ ਦੀ ਸਿਖਰ ‘ਤੇ ਪੁੱਜ ਗਿਆ। ਕੁਝ ਸਾਲਾਂ ਬਾਅਦ ਅਜੇਹਾ ਹੀ ਕ੍ਰਿਸ਼ਮਈ ਉਭਾਰ ਗੁਰਦਾਸ ਮਾਨ ਦਾ ਹੋਇਆ ਜਿਸਨੇ ਪੰਜਾਬੀ ਗਾਇਕੀ ਨੂੰ ਪਿੰਡਾਂ ਦੀਆਂ ਹੱਦਾਂ ਤੋਂ ਕੱਢ ਕੇ ਸ਼ਹਿਰੀ ਨੌਜਵਾਨ ਸਰੋਤਿਆਂ ਤੱਕ ਵੀ ਬੇਹੱਦ ਲੋਕਪ੍ਰਿਯ ਬਣਾ ਦਿੱਤਾ।
ਗੱਲ ਦੀ ਲੜੀ ਕੋਟਕਪੂਰੇ ਦੇ ਸੱਟਾ ਬਜ਼ਾਰ ਤੋਂ ਸ਼ੁਰੂ ਹੋ ਕੇ ਗੁਰਦਾਸ ਮਾਨ ਤੱਕ ਅੱਪੜ ਗਈ। ਸਾਡੇ ਦਿਮਾਗ਼ ਵਿੱਚ ਵਿਚਾਰ ਇਸੇ ਤਰਾਂ ਹੀ ਵਹਿੰਦੇ ਕਿਤੋਂ ਦੇ ਕਿਤੇ ਪਹੁੰਚ ਜਾਂਦੇ ਹਨ।
(ਨਾਲ ਦੀ ਤਸਵੀਰ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਬਣਾਈ ਹੈ।)
+++
Mohali
27 June 2026
A Micro-History of Kot Kapura
The Satta Bazaar
The old Grain Market of Kot Kapura has four gateways. One opens towards Gurdwara Bazaar, which leads to Gurdwara Dasvin Patshahi. Directly opposite it is another gateway that opens onto Jhamman Bazaar, which extends up to the Railway Goods Shed. A third gateway opens into the Main Bazaar, which leads towards Dhoda Chowk. Opposite this is the fourth gateway, opening onto the Satta Bazaar, which connects to the road leading to Hari Nau near Geeta Bhavan.
Of these four, the first three bazaars are still known by their old names. The fourth, however—the Satta Bazaar—is now remembered by very few among the younger generation, for the activity that gave the market its name has long since disappeared.
Until the 1970s, this bazaar was the centre of speculative trading in commodities such as wheat, cotton, sugar and ghee. At the time, such trading was legally recognised. Deals in these commodities were concluded orally, a practice known in English as speculative trading. The profits and losses could be substantial, particularly in cotton. Hence the popular saying:
"The loss incurred in a cotton deal can be recovered only through another cotton deal."
As a boy, I would often stop here to watch the brokers loudly calling out bids from their shops. One of these shops belonged to our neighbour, Ranjit Mall. Three of his four sons were also engaged in the speculative trade.
While I was a student at the Government Higher Secondary School, two of our teachers—Khushi Ram and Inder Sen—were more often to be found in the Satta Bazaar than in the school. Teaching did not appear to be their foremost concern.
Apart from the speculative market, another landmark of this bazaar was Dr Pirthi Pal's Hospital. It was widely said that before asking a patient about his ailment, the doctor would invariably administer an injection. Including the injection, his consultation, and medicines, it cost only two rupees. The fee was deposited by the patient in a small wooden cash box on his table, where the rupee notes were neatly inserted upright.
As a child, I had occasion to visit Dr Pirthi Pal twice—once for a boil on my chest and another time for one on my back. One thing about him has remained etched in my memory. He always described an illness in the gentlest possible words. On both occasions, the boils had to be lanced, but instead of saying so, he reassuringly remarked, "We'll just touch the boil a little."
A doctor today would probably say, "It will require a minor operation." The very word operation is enough to justify a hefty medical bill. Dr Pirthi Pal's son, Dr Manbir, now runs the same hospital.
Another interesting physician in this bazaar was popularly known as "the Globe Doctor." The curious nickname arose from the globe that invariably sat on his desk. Since most of his patients came from the surrounding villages, the name was far easier for them to remember than his actual one.
A similar story comes from the Dogar locality of Faridkot, where two doctors were known simply as "the Doctor with the Blue Curtains" and "the Doctor with the Green Curtains." Their nicknames derived from the coloured curtains that permanently adorned the front windows of their clinics.
Before the new Telephone Exchange was built on Muktsar Road, the old exchange functioned from rooms on the upper floor at the end of the Satta Bazaar. In those days, telephones were owned only by a handful of wealthy businessmen. Anyone wishing to make a call first contacted the exchange, after which the babu on duty manually connected the required number. Whether he chose to connect the call promptly—or at all—depended largely upon his own discretion. As a result, he enjoyed considerable influence in the bazaar. During festivals, merchants would even present him with boxes of sweets.
Making a telephone call outside the town required booking a trunk call in advance. I myself booked such calls many times in the morning to speak with Professor Gurdial Singh of Jaitu. More often than not, however, the connection would not come through until evening, forcing me to cancel the booking. As for making an international call, it was something beyond the imagination of ordinary people.
موہالی
27 جون 2026ء
کوٹ کپورہ کی مائیکرو تاریخ
سٹا بازار
کوٹ کپورہ کی پرانی اناج منڈی کے چار دروازے ہیں۔ ایک دروازہ گوردوارہ بازار کی طرف کھلتا ہے، جہاں سے گوردوارہ دسویں پاتشاہی کو راستہ جاتا ہے۔ اس کے سامنے والا دروازہ جھمن بازار کی طرف کھلتا ہے، جو ریلوے مال گودام تک پہنچتا ہے۔ ایک دروازہ مین بازار میں کھلتا ہے، جو ڈھوڈا چوک کی طرف جاتا ہے۔ اس کے بالمقابل چوتھا دروازہ سٹا بازار میں کھلتا ہے، جو گیتا بھون کے نزدیک ہری ناؤں جانے والی سڑک سے جا ملتا ہے۔
ان چاروں بازاروں میں سے پہلے تین آج بھی اپنے پرانے ناموں سے جانے جاتے ہیں، لیکن چوتھے بازار، یعنی سٹا بازار، سے نئی نسل کے بہت کم لوگ واقف ہیں، کیونکہ جس سرگرمی کی وجہ سے اس بازار کو یہ نام ملا تھا، وہ اب ختم ہو چکی ہے۔
انیس سو ستر کی دہائی تک یہاں گندم، کپاس، چینی، گھی اور دوسری اجناس کے سٹے کا کاروبار ہوتا تھا۔ اس زمانے میں یہ تجارت قانونی طور پر تسلیم شدہ تھی۔ ان اشیاء کے سودے زبانی طے ہوتے تھے، جسے انگریزی میں Speculative Trading کہا جاتا ہے۔ اس کاروبار میں منافع بھی بہت ہوتا تھا اور نقصان بھی، خصوصاً کپاس کے سودوں میں۔ اسی لیے ایک کہاوت مشہور تھی:
"کپاس کے سودے کا نقصان صرف ایک اور کپاس کے سودے سے ہی پورا ہو سکتا ہے۔"
میں اکثر اس بازار میں دکانوں کے سامنے کھڑے دلالوں کو بلند آواز میں بولیاں لگاتے دیکھا کرتا تھا۔ ہمارے ہمسائے رنجیت مل کی دکان بھی اسی بازار میں تھی، اور اس کے چار بیٹوں میں سے تین اسی سٹے کے کاروبار سے وابستہ تھے۔
اس زمانے میں، جب میں گورنمنٹ ہائر سیکنڈری سکول میں پڑھتا تھا، ہمارے دو اساتذہ—خوشی رام اور اندر سین—اکثر سکول کے بجائے سٹا بازار ہی میں نظر آتے تھے۔ پڑھانے سے ان کا خاص تعلق معلوم نہیں ہوتا تھا۔
سٹے کے کاروبار کے علاوہ اس بازار کی ایک اور پہچان ڈاکٹر پرتھی پال کا ہسپتال تھا۔ ان کے بارے میں یہ بات مشہور تھی کہ وہ مریض سے بیماری پوچھنے سے پہلے ہی اسے ایک انجکشن ضرور لگا دیتے تھے۔ انجکشن، دوا اور فیس ملا کر وہ صرف دو روپے لیتے تھے۔ مریض یہ رقم ان کی میز پر رکھی ایک چھوٹی سی لکڑی کی صندوقچی میں خود ڈال دیتا تھا، جہاں نوٹ سیدھے کھڑے کر کے رکھے جاتے تھے۔
بچپن میں میرا ڈاکٹر پرتھی پال سے دو مرتبہ واسطہ پڑا—ایک بار سینے پر نکلنے والے پھوڑے کے علاج کے لیے اور دوسری بار پیٹھ پر نکلنے والے پھوڑے کے لیے۔ ان کی ایک بات آج بھی مجھے یاد ہے۔ وہ بیماری کا ذکر ہمیشہ نہایت نرم اور حوصلہ افزا الفاظ میں کرتے تھے۔ دونوں مرتبہ میرے پھوڑوں پر نشتر لگانا ضروری تھا، لیکن انہوں نے یہ کہنے کے بجائے مسکراتے ہوئے کہا:
"آؤ، پھوڑے کو ذرا سا چھیڑ دیتے ہیں۔"
آج کا کوئی ڈاکٹر شاید یہی بات یوں کہے گا: "اس کا مائنر آپریشن کرنا پڑے گا۔" اور آپریشن کا لفظ سن کر مریض ذہنی طور پر بھی خوف زدہ ہو جاتا ہے اور بھاری فیس کے لیے بھی تیار ہو جاتا ہے۔ اب یہی ہسپتال ڈاکٹر پرتھی پال کے بیٹے، ڈاکٹر منبیر، چلا رہے ہیں.
اس بازار کا ایک اور دلچسپ ڈاکٹر بھی تھا، جسے لوگ "گلوب والا ڈاکٹر" کہتے تھے۔ اس عجیب و غریب نام کی وجہ یہ تھی کہ اس کی میز پر ہمیشہ ایک گلوب رکھا رہتا تھا۔ چونکہ اس کے زیادہ تر مریض دیہات سے آتے تھے، اس لیے ان کے لیے یہی نام یاد رکھنا اس کے اصل نام سے کہیں آسان تھا۔
اسی طرح کا ایک دلچسپ واقعہ فریدکوٹ کی ڈوگر بستی میں بھی ملتا ہے، جہاں دو ڈاکٹروں کو لوگ "نیلے پردے والا ڈاکٹر" اور "ہرے پردے والا ڈاکٹر" کہا کرتے تھے۔ ان کے یہ نام ان کے کلینک کی سامنے والی کھڑکیوں پر ہمیشہ لگے رہنے والے نیلے اور ہرے پردوں کی وجہ سے مشہور ہو گئے تھے۔
مکّتسر روڈ پر نیا ٹیلی فون ایکسچینج بننے سے پہلے، پرانا ایکسچینج سٹا بازار کے آخری سرے پر واقع بالاخانے میں قائم تھا۔ اس زمانے میں ٹیلی فون صرف چند بڑے تاجروں کے پاس ہوتے تھے۔ کسی کو فون کرنا ہوتا تو پہلے ایکسچینج پر اطلاع دی جاتی، پھر وہاں موجود بابو مطلوبہ نمبر اپنے ہاتھ سے ملاتا تھا۔ نمبر جلد ملانا یا نہ ملانا بڑی حد تک اس کی اپنی مرضی پر منحصر ہوتا تھا۔ یہی وجہ تھی کہ بازار میں اس کی بڑی دھاک تھی۔ تہواروں کے موقع پر تاجر اسے مٹھائی کے ڈبے بھی پیش کرتے تھے۔
شہر سے باہر فون کرنے کے لیے پہلے ٹرنک کال بک کروانا پڑتی تھی۔ میں خود متعدد مرتبہ صبح کے وقت پروفیسر گوردیال سنگھ، جیتو، سے بات کرنے کے لیے ٹرنک کال بک کرواتا، لیکن اکثر شام تک نمبر نہ ملنے کی وجہ سے رات کو وہ کال منسوخ کروانی پڑتی تھی۔ بیرونِ ملک فون کرنے کا تو عام آدمی تصور بھی نہیں کر سکتا تھا۔
سٹا بازار میں موہن حلوائی کی دکان بھی بے حد مشہور تھی۔ اناج منڈی میں آنے والے دیہاتی کسانوں کے لیے یہی سب سے قریب کی مٹھائی اور کھانے کی دکان تھی، اس لیے یہاں ہمیشہ خاصی رونق رہتی تھی۔
اسی دکان پر ایک نیا نیا ریکارڈ پلیئر لگایا گیا تھا۔ انہی دنوں کلدیپ مانک کی کلیوں کا پہلا لانگ پلےئنگ ریکارڈ بازار میں آیا تھا۔ میں اس کی دو کلیاں بڑے شوق سے سنا کرتا تھا: Tere Tille Ton Oye Soorat Disdi Ae Heer Di اور Ik Jogi Tilliyon Aa Gaya, Ni Bhabhi.
اس سے پہلے عام لوگ زیادہ تر محمد صدیق اور رنجیت کور کی گائیکی کے دلدادہ تھے، لیکن کلدیپ مانک نے پنجابی موسیقی میں ایک بالکل نیا انداز متعارف کرایا اور دیکھتے ہی دیکھتے شہرت کی بلندیوں پر پہنچ گیا۔ چند برس بعد گورداس مان نے بھی اسی طرح غیر معمولی مقبولیت حاصل کی۔ اس نے پنجابی گائیکی کو دیہات کی حدود سے نکال کر شہری نوجوانوں میں بھی بے حد مقبول بنا دیا۔
یوں بات کا سلسلہ کوٹ کپورہ کے سٹا بازار سے شروع ہوا اور گورداس مان تک جا پہنچا۔ انسانی ذہن بھی عجیب ہے—ایک یاد دوسری یاد کو جنم دیتی ہے، اور سوچ کا دھارا کب کہاں سے کہاں پہنچ جائے، اس کا اندازہ ہی نہیں ہوتا۔