27/05/2018
ੌਣ ,,,,, ਗਾਉਣ ਵਾਲੇ ਜਾਂ ਸੁਣਨ ਵਾਲੇ?
ਆਪਣੇ ਸ਼ਹਿਰ ਵਿੱਚ ਇੱਕ ਹਲਵਾਈ ਖਰਾਬ ਮਠਿਆਈ ਬਣਾਉਂਦਾ ਐ,,,, ਆਪਾਂ ਵਾਰ ਵਾਰ ਉਹਦੀ ਦੁਕਾਨ ਤੇ ਜਾਨੇ ਆਂ ਤੇ ਫਿਰ ਖਾ ਪੀ ਕੇ ਰੌਲਾ ਪਾਉਨੇ ਆਂ ਕਿ ਇਹਦੀ ਮਠਿਆਈ ਮਾੜੀ ਐ,,,,,, ਕਿਉਂ ਨਾ ਆਪਾਂ ਖਾਣੋਂ ਈ ਹਟ ਜਾਈਏ,,,, ਆਪੇ ਵਧੀਆ ਬਣਾਊਗਾ ਫਿਰ।
ਪਿਛਲੇ ਦਿਨੀਂ ਕੌਰ ਬੀ ਦਾ ਕੋਈ ਗੀਤ ਆਇਆ ਤੇ ਉਹਦੇ ਬਾਰੇ ਕੁਝ ਬੀਬੀਆਂ ਤੇ ਬਾਈ ਬੇ-ਅਥਾਹ ਉਲਟਾ ਸਿੱਧਾ ਬੋਲ ਰਹੇ ਨੇ ਫੇਸਬੁੱਕ ਤੇ,,,,,,, ਮੈਨੂੰ ਤਾਂ ਪਤਾ ਹੀ ਇਹਨਾਂ ਦੀਆਂ ਪੋਸਟਾਂ ਤੋਂ ਲੱਗਿਆ ਕਿ ਇਸ ਤਰਾਂ ਦਾ ਕੋਈ ਗੀਤ ਆਇਆ ਵੀ ਐ,,,,,,,,,, ਬਾਈ ਜੇ ਸੁਣਦੇ ਈ ਹੋ ਤਾਂ ਫਿਰ ਬੁਰੇ ਨੀ ਨਾ ਲੱਗਣੇ ਚਾਹੀਦੇ,,,, ਤੇ ਜੇ ਬੁਰੇ ਲਗਦੇ ਆ ਤਾਂ ਸੁਣਦੇ ਹੀ ਕਿਉਂ ਹੋ??
ਚੱਲੋ ਵਿਆਹਾਂ ਦੀ ਗੱਲ ਕਰਦੇ ਆਂ,,,,,,, ਮੈਰਿਜ ਪੈਲੇਸ ‘ਚ ਜਦੋਂ ਆਰਕੈਸਟਰਾ ਵਾਲੇ ਪ੍ਰੋਗਰਾਮ ਸ਼ੁਰੂ ਕਰਦੇ ਆ,,,,,, ਪਹਿਲਾ ਗੀਤ ਅਕਸਰ ਹੀ ਧਾਰਮਿਕ ਲਗਾਇਆ ਜਾਂਦਾ,,,,, ਫਿਰ 3-4 ਕੁ ਸੱਭਿਆਚਾਰਕ ਗੀਤ ਲਗਾਏ ਜਾਂਦੇ ਨੇ,,,,,,,,, ਜਦ ਨੂੰ 2 ਕੁ ਬਰਾਤੀ ਵੀਰ ਜਾ ਕੇ ਆਪਣੀ ਫਰਮਾਇਸ਼ ਦੱਸਦੇ ਨੇ ਕਿ ਆਹ ਗੀਤ ਲਾਓ,,,,, ਤੇ ਡੀ. ਜੇ. ਆਲਾ ਮਿੰਨਤਾ ਕਰ ਰਿਹਾ ਹੁੰਦਾ ਕਿ ਬਸ 10-15 ਮਿੰਟ ਦੇ ਦਿਉ, ਇੱਕ -ਦੋ ਸੱਭਿਆਚਾਰਕ ਗੀਤ ਹੋਰ ਨੇ,,,,, ਉਸ ਤੋਂ ਬਾਅਦ ਤੁਹਾਡੀਆਂ ਫਰਮਾਇਸ਼ਾਂ ਹੀ ਪੂਰੀਆਂ ਕਰਨੀਆਂ,,,,,,,,,, ਜਿੰਨਾ ਟਾਈਮ ਕੋਈ “ਚੱਕਮਾਂ” ਜਿਹਾ ਗਾਣਾ ਨੀ ਲਾਉਂਦੇ ਕੋਈ ਨੀ ਨੱਚਦਾ,,,,,,,
ਫਿਰ ਬਾਈ ਡਬਲ ਸਟੈਂਡਰਡ ਕਾਹਤੋਂ??? ਜੇ ਖੁਸ਼ੀਆਂ ਮਨਾਉਣ ਲਈ ਉਹ ਵਾਲੇ ਗੀਤ ਹੀ ਚਾਹੀਦੇ ਨੇ ਤਾਂ ਸੱਭਿਆਚਾਰ ‘ਚ ਡਿਪਲੋਮਾ ਫੇਸਬੁੱਕ ਤੇ ਦਿਖਾਉਣ ਲਈ ਹੀ ਕੀਤਾ???
ਸਿਰਫ ਗਾਉਣ ਵਾਲਿਆਂ ਸਿਰ ਭਾਂਡਾ ਭੰਨ ਕੇ ਕ੍ਰਾਂਤੀਆਂ ਨੀ ਆਉਣੀਆਂ,,,,,, ਆਪ ਨੂੰ ਵੀ ਥੋੜਾ ਜਿਹਾ ਤਾਂ ਬਦਲਣਾ ਹੀ ਪੈਣਾ 🙏