Mani Singh Sidhu

Mani Singh Sidhu Manpreet Singh Sidhu

Permanently closed.
06/08/2021
Sidhu Saab
30/07/2021

Sidhu Saab

25/07/2021

ਸਤਿ ਸ੍ਰੀ ਅਕਾਲ ਜੀ
ਆ ਰੁਲਦੂ ਮਾਨਸਾ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਕੁਫਰ ਬੋਲਦਾ
ਤੇ ਕਹਿੰਦਾ ਕਿ ਸਾਡੇ ਨੌਜਵਾਨਾਂ ਨੂੰ ਭੜਕਾ ਕੇ ਸਾਡੇ 25000 ਨੌਜਵਾਨ ਮੁਕਾਬਲਿਆਂ ਚ ਮਰਵਾ ਤੇ ਓਸ ਦਾ ਕੀ ਗਿਆ
ਜਦ ਝੂਠੇ ਮੁਕਾਬਲੇ ਬਣਾਉਂਦੇ ਸੀ ਓਦੋਂ ਕੋਈ ਕਿਉਂ ਨਹੀਂ ਬੋਲਦਾ ਸੀ, ਹੁਣ ਓਨਾ ਨੂੰ ਨੌਜਵਾਨ ਯਾਦ ਆ ਗਏ, ਜਿਹੜੇ ਯੋਧੇ ਧਰਮ ਯੁੱਧ ਮੋਰਚੇ ਚ ਸ਼ਹੀਦ ਹੋ ਗਏ ਸੀ ਕਦੇ ਓਨਾ ਦੇ ਪਰਿਵਾਰ ਦਾ ਪਤਾ ਲੈਤਾ । ਕੀ ਹੋਇਆ ਸੀ ਓਨਾ ਨਾਲ ਜਿਨਾ ਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਸੀ ਓਦੋਂ ਤੇ ਕੋਈ ਓਨਾ ਦੇ ਘਰੇ ਵੀ ਨਹੀਂ ਜਾਂਦਾ ਸੀ ਬਲਾਉਣਾ ਤੇ ਦੂਰ ਵੀ ਸਾਨੂੰ ਨਾ ਲੈ ਜੇ ਪੁਲਿਸ।
ਹੁਣ ਸਾਡੇ ਨੌਜਵਾਨ।

ਰੁਲਦੂ ਤੇ ਬੋਲੀ ਜਾਦਾ ਜੇ ਮੇਰੇ ਵਰਗਾ ਕਹਿ ਦੇ ਕਿ ਏਨਾ ਦੇ ਪਜਾਮੇ ਲਹਾ ਕੇ ਦੇਖੋ ਲਾਲ ਤੇ ਖਾਕੀ ਕੱਛੇ ਨਿਕਲ ਣ ਗੇ
ਫੇਰ ਏਨਾ ਦੇ ਅੱਗ ਲੱਗ ਜੂ।
ਜੇ ਮੈਂ ਕੁੱਝ ਗਲਤ ਕਹਾ ਹੋਵੇ ਤੇ ਮਾਫ ਕਰਨਾ ਮੈ ਵੀ ਸੋਡਾ ਹੀ ਬੱਚਾ।
ਏ ਸਭ ਕੁਝ ਮੈ ਸਾਡੇ ਰੁਲਦੂ ਮਾਨਸਾ ਵਰਗੇ ਆਗੂਆਂ ਤੋਂ ਹੀ ਸਿੱਖਿਆ। ਮਾਫੀ ਮੰਗਣਾ।

19/06/2021

ਆਪਣੇ ਦਰਦ ਨੂੰ ਆਪਣੀ ਤਾਕਤ ਬਣਾਉ,
ਕਿਉਕਿ ਇਕ ਸ਼ੇਰ ਤੋਂ ਜਿਆਦਾ
ਖਤਰਨਾਕ ਹੁੰਦਾ ਇਕ ਜ਼ਖਮੀ ਸ਼ੇਰ।।
ਮਨੀ ਸਿੱਧੂ ___ 👆

16/06/2021

ਬਾਪੂ
-----------------------

ਓਹੀ ਏ ਪਿੰਡ ਮੇਰਾ , ਓਹੀ ਨੇ ਜੂਹਾਂ ਵੀ
ਓਹੀ ਨੇ ਜਿਸਮ ਏਥੇ , ਓਹੀ ਨੇ ਰੂਹਾਂ ਵੀ
ਸਿਵਿਆਂ 'ਚ ਬਲ ਗਿਆ ਸਿਵਾ ਪਰ ਜਿਸਦਾ !
ਬੱਸ ਓਹੀਓ 'ਕੱਲਾ ਮੇਰਾ ਬਾਪੂ ਨਹੀਂ ਦਿਸਦਾ !
ਬੱਸ ਓਹੀਓ.......................................
ਮੇਰੀ ਮਾਂ ਦੇ ਸਿਰ ਉੱਤੇ ਚਿੱਟੀ ਚਿੱਟੀ ਚੁੰਨੀ ਏ !
ਵਿਹੜੇ ਦੀ ਮਿੱਟੀ ਓਨੇ ਹੰਝੂਆਂ 'ਚ ਗੁੰਨੀ ਏ !
ਹੁਣੇ ਹੁਣੇ ਜਿੰਦ ਛੱਲੀ ਸਿਵੇ ਵਿੱਚ ਭੁੰਨੀ ਏ !
ਅਖੀਰ ਤੱਕ ਜ਼ਿੰਦਗੀ ਦੀ ਵਾਟ ਓਹਦੀ ਸੁੰਂਨੀ ਏ !
'ਕੱਲਾ 'ਕੱਲਾ ਛਾਲਾ ਓਹਦਾ ਭਰ ਭਰ ਫਿੱਸਦਾ !
ਬੱਸ ਓਹੀਓ 'ਕੱਲਾ ਮੇਰਾ ਬਾਪੂ ਨਹੀਂ ਦਿਸਦਾ !
ਬੱਸ ਓਹੀਓ.......................................
ਪਲਾਂ ਵਿੱਚ ਵੱਡਾ ਹੋਇਆ ਮੈਂ ਭੈਣ ਭਾਈਆਂ ਤੋਂ !
ਨਿੱਕੀ ਨਿੱਕੀ ਗੱਲ ਉੱਤੇ ਲੜਦੇ ਸ਼ੁਦਾਈਆਂ ਤੋਂ !
ਡਰਿਆ ਸੀ ਪਹਿਲਾਂ ਰਤਾ ਲੱਕੜਾਂ ਮਘਾਈਆਂ ਤੋਂ !
ਸਿੱਖ ਲਿਆ ਵੱਲ ਫੇਰ ਨਜ਼ਰਾਂ ਪਰਾਈਆਂ ਤੋਂ !
ਇਹ ਉਹ ਜ਼ਖਮ ਜਿਹੜਾ ਸਦਾ ਰਹਿੰਦਾ ਰਿਸਦਾ !
ਬੱਸ ਓਹੀਓ 'ਕੱਲਾ ਮੇਰਾ ਬਾਪੂ ਨਹੀਂ ਦਿਸਦਾ !
ਬੱਸ ਓਹੀਓ.......................................
ਹਰ ਸ਼ੈਅ ਮੱਲੀ ਬੈਠੀ ਆਪਣੀ ਹੀ ਥਾਂ ਨੂੰ !
ਸੱਥ ਸਾਰੀ ਮਾਣੀ ਜਾਵੇ ਬੋਹੜਾਂ ਵਾਲੀ ਛਾਂਅ ਨੂੰ !
ਆਪਣੇ 'ਚੋਂ ਕੱਟ ਕੇ ਓਸ ਇੱਕ ਨਾਂਅ ਨੂੰ !
ਕਹਿਣ ਨੂੰ ਤਾਂ ਦੁੱਖ ਹੋਇਆ ਹੋਣਾਂ ਏ ਗਰਾਂ ਨੂੰ !
ਨਾਲ ਮਰ ਜਾਵੇ ਏਥੇ ਏੰਨਾਂ ਕੌਣ ਕਿਸਦਾ !
ਬੱਸ ਓਹੀਓ 'ਕੱਲਾ ਮੇਰਾ ਬਾਪੂ ਨਹੀਂ ਦਿਸਦਾ !
ਬੱਸ ਓਹੀਓ.......................................
ਹੁਣ ਮੇਰੇ ਘਰ ਵਿੱਚ ਇੱਕ ਤਸਵੀਰ ਏ !
ਇਹੋ ਮੇਰੇ ਘਰ ਦੀ ਛੱਤ ਦਾ ਸ਼ਤੀਰ ਏ !
ਏਹੋ ਮੇਰੀ ਪੂੰਜੀ ਤੇ ਇਹੋ ਹੀ ਜਾਗੀਰ ਏ !
ਮੇਰੇ ਹੱਥ ਖੁਦ ਬਾਪੂ ਹੋਣ ਦੀ ਲਕੀਰ ਏ !
ਰੋਟੀ ਲਈ ਰਿਹਾ ਜਿਹੜਾ ਆਟੇ ਵਾਂਗੂ ਪਿੱਸਦਾ !
ਬੱਸ ਓਹੀਓ 'ਕੱਲਾ ਮੇਰਾ ਬਾਪੂ ਨਹੀਂ ਦਿਸਦਾ !
ਬੱਸ ਓਹੀਓ.......................................!!

- Amardeep Singh Gill Saab

ਪੱਟੀ ਵਿੱਚ ਲਾਵਾਰਿਸ ਕਹਿ ਕੇ ਸਾੜੇ ਸਿੰਘ ਸੰਨ ਸੀ ਓਦੋਂ 84 ਅੱਜ ਸਾਡੇ ਲੀਡਰ ਕਹਿੰਦੇ ਮਿੱਤਰੋ, ਭੁੱਲ ਜੋ! ਕਦੇ ਹੋਈ ਸੀ 84।।
05/06/2021

ਪੱਟੀ ਵਿੱਚ ਲਾਵਾਰਿਸ ਕਹਿ ਕੇ ਸਾੜੇ ਸਿੰਘ
ਸੰਨ ਸੀ ਓਦੋਂ 84
ਅੱਜ ਸਾਡੇ ਲੀਡਰ ਕਹਿੰਦੇ ਮਿੱਤਰੋ,
ਭੁੱਲ ਜੋ! ਕਦੇ ਹੋਈ ਸੀ 84।।

05/06/2021
ਅਸੀਂ ਵਰਦੀਆ ਗੋਲੀਆਂ ਚ ਹਿੱਕਾਂ ਡਾਹ ਦੇਈ ਏਤੋਪਾਂ ਦੇ ਮੈਦਾਨ ਚ ਅਸੀਂ ਖੰਡੇ ਖੜਕਾ ਦੇਈ ਏ ਓ ਅਸੀਂ ਵਾਰਿਸ ਬਾਬਾ ਦੀਪ ਸਿਓ ਦੇ ਬਿਨਾ ਸੀਸ ਤੋਂ ਵੈਰੀ...
31/05/2021

ਅਸੀਂ ਵਰਦੀਆ ਗੋਲੀਆਂ ਚ ਹਿੱਕਾਂ ਡਾਹ ਦੇਈ ਏ
ਤੋਪਾਂ ਦੇ ਮੈਦਾਨ ਚ ਅਸੀਂ ਖੰਡੇ ਖੜਕਾ ਦੇਈ ਏ
ਓ ਅਸੀਂ ਵਾਰਿਸ ਬਾਬਾ ਦੀਪ ਸਿਓ ਦੇ
ਬਿਨਾ ਸੀਸ ਤੋਂ ਵੈਰੀ ਚਟਕਾ ਦੇਈ ਏ ।।

Address

Talwandi Sabo
151302

Website

Alerts

Be the first to know and let us send you an email when Mani Singh Sidhu posts news and promotions. Your email address will not be used for any other purpose, and you can unsubscribe at any time.

Share