15/09/2023
ਮਹੰਤ ਗਿਆਨ ਦਾਸ ਜੱਜਲ ਪ੍ਰਾਚੀਨ ਉਦਾਸੀਨ ਮਹਾਂ ਮੰਡਲ ਪੰਜਾਬ ਦੇ ਮੀਡੀਆ ਸਲਾਹਕਾਰ ਬਣੇ
ਸੰਸਾਰ ਦੇ ਪ੍ਰਤੀ ਸੰਤ ਸਮਾਜ ਦੀ ਜੁੰਮੇਵਾਰੀ ਸੱਭ ਤੋਂ ਵੱਡੀ ਹੈ-ਮਹੰਤ ਗਿਆਨ ਦਾਸ
ਰਾਮਾਂ ਮੰਡੀ, 14 ਸਤੰਬਰ (ਤਰਸੇਮ ਸਿੰਗਲਾ)- ਉਦਾਸੀਨ ਪੰਚਾਇਤ ਵੱਡਾ ਅਖਾੜਾ ਅਤੇ ਨਵਾਂ ਅਖਾੜਾ ਵੱਲੋਂ ਨਵੇਂ ਗਠਿਤ ਕੀਤੇ ਗਏ ਪ੍ਰਾਚੀਨ ਉਦਾਸੀਨ ਮਹਾਂਮੰਡਲ ਪੰਜਾਬ ਦੇ ਸਰਬਸੰਮਤੀ ਨਾਲ ਡੇਰਾ ਸਿੱਧ ਬਾਬਾ ਹੀਰਾ ਦਾਸ ਜੱਜਲ ਦੇ ਸੰਚਾਲਕ ਮਹੰਤ ਗਿਆਨ ਦਾਸ ਜੱਜਲ ਨੂੰ ਮੀਡੀਆ ਸਲਾਹਕਾਰ ਪੰਜਾਬ ਨਿਯੁਕਤ ਕੀਤੇ ਜਾਣ ਤੇ ਇਲਾਕੇ ਦੇ ਡੇਰਿਆਂ ਦੇ ਸੰਚਾਲਕ ਸੰਤਾਂ ਅਤੇ ਮਹੰਤਾਂ ਨੇ ਮਹੰਤ ਗਿਆਨ ਦਾਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਮਹੰਤ ਗਿਆਨ ਦਾਸ ਇਲਾਕੇ ਅੰਦਰ ਆਪਣੀ ਜੁੰਮੇਵਾਰੀ ਬਹੁਤ ਹੀ ਲਗਨ ਨਾਲ ਨਿਭਾ ਰਹੇ ਹਨ। ਮਹੰਤ ਗਿਆਨ ਦਾਸ ਨੇ ਮਹਾਂਮੰਡਲ ਦੇ ਆਗੂਆਂ ਵੱਲੋਂ ਸੌਂਪੀ ਗਈ ਆਪਣੀ ਜੁੰਮੇਵਾਰੀ ਨੂੰ ਲਗਨ ਨਾਲ ਨਿਭਾਉਣ ਦਾ ਭਰੋਸਾ ਦਿਵਾਉਂਦੇ ਹੋਏ ਕਿਹਾ ਕਿ ਸੰਸਾਰ ਦੇ ਪ੍ਰਤੀ ਸੰਤ ਸਮਾਜ ਦੀ ਜੁੰਮੇਵਾਰੀ ਸੱਭ ਤੋਂ ਵੱਡੀ ਹੈ। ਕਿਉਂਕਿ ਸੰਤ ਸਮਾਜ ਸੰਸਾਰ ਦੀ ਰਚਨਾ ਤੋਂ ਲੈਕੇ ਆਪਣੇ ਪ੍ਰਵਚਨਾਂ ਰਾਹੀਂ ਲੋਕਾਂ ਦਾ ਲਗਾਤਾਰ ਮਾਰਗ ਦਰਸ਼ਨ ਕਰਦਾ ਆ ਰਿਹਾ ਹੈ। ਉਹਨਾਂ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਸਮੂਹ ਡੇਰਿਆਂ ਦੇ ਸੰਤਾਂ ਅਤੇ ਮਹੰਤਾਂ ਦੇ ਮਹਾਂਮੰਡਲ ਵੱਲੋਂ ਪਹਿਚਾਣ ਪੱਤਰ ਬਣਾਏ ਜਾਣ ਤਾਂ ਕਿ ਗਲਤ ਅਨਸਰ ਭਗਵੇਂ ਚੋਲੇ ਦਾ ਗਲਤ ਫਾਇਦਾ ਨਾ ਉਠਾ ਸਕਣ।
ਤਸਵੀਰ ਦਾ ਵੇਰਵਾ -ਮਹੰਤ ਗਿਆਨ ਦਾਸ ਜੱਜਲ ਦੀ ਤਸਵੀਰ ਭੇਜੀ ਹੈ ਜੀ।