17/03/2022
*ਪਿੰਡ ਕੋਟਲਾ ਸੂਰਜ ਮੱਲ ਵਿਖੇ ਹੋਣ ਵਾਲਾ ਛਿੰਝ ਮੇਲ ਕੀਤਾ ਰੱਦ*
*ਛਿੰਝ ਮੇਲੇ ਦੀ ਸਮੂਹ ਕਮੇਟੀ ਨੇ ਮੀਟਿੰਗ ਕਰਨ ਉਪਰੰਤ ਸੰਦੀਪ ਨੰਗਲ ਅੰਬੀਆਂ ਦੇ ਕਾਤਲਾਂ ਨੂੰ ਤੁਰੰਤ ਗਿਰਫ਼ਤਾਰ ਕਰਨ ਦੀ ਕੀਤੀ ਮੰਗ*
ਸ਼ਾਹਕੋਟ,17 ਮਾਰਚ ()ਹਲਕਾ ਸ਼ਾਹਕੋਟ ਦੇ ਪਿੰਡ ਕੋਟਲਾ ਸੂਰਜ ਮੱਲ ਵਿਖੇ ਪਿਛਲੇ 60 ਸਾਲਾਂ ਤੋਂ ਕਰਵਾਏ ਜਾ ਰਹੇ ਛਿੰਝ ਮੇਲੇ ਨੂੰ ਰੱਦ ਕਰ ਦਿੱਤਾ ਗਿਆ ਹੈ।
ਜਿਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਜਸਵੰਤ ਸਿੰਘ ਕੋਟਲਾ, ਸਰਪੰਚ ਗੁਰਨਾਮ ਸਿੰਘ ਖੋਸਾ, ਚੇਅਰਮੈਨ ਗੁਰਮੁੱਖ ਸਿੰਘ ਕੋਟਲਾ, ਜਗਤਾਰ ਸਿੰਘ ਖਾਲਸਾ ਪ੍ਰਧਾਨ ਕੋ. ਸੋਸਾਇਟੀ ਢੰਡੋਵਾਲ, ਦਵਿੰਦਰ ਸਿੰਘ ਰਹੇਲੂ ਸੂਬਾ ਪ੍ਰਧਾਨ ਕਸਪ ਰਾਜਪੂਤ, ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਨੇ ਕਿਹਾ ਕਿ ਸੰਤ ਬਾਬਾ ਮੁਨਸ਼ਾ ਸਿੰਘ ਫਾਰਮਰਜ ਕਲੱਬ, ਧੰਨ-ਧੰਨ ਬਾਬਾ ਨਿਹਾਲ ਦਾਸ ਜੀ ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਪਿਛਲੇ 60 ਸਾਲਾਂ ਤੋਂ ਲੈਕੇ ਹਰ ਸਾਲ ਛਿੰਝ ਮੇਲਾ ਪਿੰਡ ਕੋਟਲਾ ਸੂਰਜ ਮੱਲ ਵਿਖੇ ਕਰਵਾਇਆ ਜਾਦਾ ਹੈ।ਉਨ੍ਹਾਂ ਕਿਹਾ ਕਿ ਬੜੇ ਅਫਸੋਸ ਦੀ ਗੱਲ ਹੈ ਕਿ ਪਿਛਲੇ ਦਿਨੀਂ ਸੰਦੀਪ ਨੰਗਲ ਅੰਬੀਆਂ ਦਾ ਚਲਦੇ ਟੁਰਨਾਂਮੈਂਟ ਦੌਰਾਨ ਅੰਨੇਵਾਹ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ।ਜਿਸ ਨਾਲ ਸੰਦੀਪ ਦੇ ਪਰਿਵਾਰ ਤੇ ਸਮੂਹ ਖੇਡ ਜਗਤ ਨੂੰ ਨਾ ਪੂਰਾ ਹੋਣ ਵਾਲਾ ਵੱਡਾ ਘਾਟਾ ਪਿਆ ਹੈ,ਉਨ੍ਹਾਂ ਕਿਹਾ ਕਿ ਜਿਸ ਦੇ ਸਬੰਧ ਵਿਚ ਕੋਟਲਾ ਸੂਰਜ ਮੱਲ ਦੀ ਸਮੂਹ ਪੰਚਾਇਤ ਤੇ ਕਲੱਬਾਂ ਦੇ ਮੈਬਰਾਂ ਨੇ ਮੀਟਿੰਗ ਕਰਨ ਉਪਰੰਤ ਇਹ ਫੈਸਲਾ ਕੀਤਾ ਹੈ ਕਿ ਇਸ ਸਾਲ ਹੋਣ ਵਾਲਾ ਛਿੰਝ ਮੇਲਾ ਰੱਦ ਕਰ ਦਿੱਤਾ ਗਿਆ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਤੋਂ ਮੰਗ ਕੀਤੀ ਕਿ ਦੋਸੀਆਂ ਨੂੰ ਤੁਰੰਤ ਗਿਰਫ਼ਤਾਰ ਕਰਕੇ ਸਖਤ ਤੋਂ ਸਖਤ ਸਜਾਵਾਂ ਦਿੱਤੀਆਂ ਜਾਣ ਤਾਂ ਕਿ ਪਰਿਵਾਰ ਤੇ ਸਮੂਹ ਖੇਡ ਜਗਤ ਨੂੰ ਇਨਸਾਫ਼ ਮਿਲ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵਿੰਦਰ ਸਿੰਘ ਲੰਬੜਦਾਰ, ਬਾਬਾ ਚਮਕੌਰ ਸਿੰਘ ਮੁੱਖ ਸੇਵਾਦਾਰ ਸੰਤ ਬਾਬਾ ਮੁਨਸ਼ਾ ਸਿੰਘ ਗੁਰੁਦਆਰਾ, ਰਮਨਾ ਖੋਸਾ,ਤੀਰਥ ਖੋਸਾ, ਸ਼ੀਰਾ ਖੋਸਾ, ਬਲਵੀਰ ਸਿੰਘ ਟਰਾਸਪੋਟਰ,ਅਜੀਤ ਸਿੰਘ, ਬਾਬਾ ਦਿਲਾਵਰ ਸਿੰਘ,ਮਹਿੰਦਰ ਸਿੰਘ ਰਹੇਲੂ, ਜਸਵੀਰ ਸਿੰਘ ਸ਼ੀਰਾ,ਪਰਮਿੰਦਰ ਸਿੰਘ ਮੈਂਬਰ ਪੰਚਾਇਤ,ਪਰਮਜੀਤ ਸਿੰਘ ਖਾਲਸਾ, ਕਿੰਦਾ ਖੋਸਾ, ਬਿੰਦੂ ਕੋਟਲਾ,ਗੁਰਮੇਜ ਸਿੰਘ ਖਾਲਸਾ ਆਦਿ ਹਾਜਰ ਸਨ।