09/07/2026
13 ਸਾਲ ਦੀ ਬਾਲੜੀ ਜਿਸ ਨਾਲ ਗੰਗਾਨਗਰ ਵਿਚ 32 ਹੈਵਾਨਾਂ ਨੇ ਰੇਪ ਕੀਤਾ ਸੀ, 5 ਦਿਨ ਆਈਸੀ ਰੂਮ ਵਿਚ ਤੜਫ਼ਦੀ ਨੇ ਆਖਰ ਦੰਮ ਤੋੜ ਦਿੱਤਾ 😢
13 ਸਾਲ ਦੀ ਬਾਲੜੀ ਘਰੋਂ ਨਿਕਲੀ ਆਟੋ ਰਿਕਸ਼ਾ ਨੂੰ ਹੱਥ ਕਰ ਦਿੱਤਾ। ਆਟੋ ਵਾਲੇ ਨੇ ਬਿਠਾ ਕੇ ਅੱਗੇ ਹੋਟਲ ਵਾਲੇ ਨੂੰ ਵੇਚ ਦਿੱਤਾ। ਤੁਸੀਂ ਹਿਲ ਜਾਓਗੇ ਕਿ ਐਨੀ ਛੋਟੀ ਜਿਹੀ ਬੱਚੀ ਨਾਲ 32 ਹੈਵਾਨ ਬੰਦਿਆਂ ਨੇ ਪੰਜ ਦਿਨ ਤੱਕ ਰੇਪ ਕੀਤਾ। ਪਹਿਲਾਂ ਇੱਕ ਹੋਟਲ ਵਿੱਚ ਹੋਟਲ ਮਾਲਕ ਨੇ ਬਾਰੀ ਬਾਰੀ ਕਰਕੇ ਫੋਨ ਕਰਕੇ ਬੰਦਿਆਂ ਨੂੰ ਸੱਦ ਕੇ ਬੱਚੀ ਨੂੰ ਇਹਨਾਂ ਹੈਵਾਨਾਂ ਅੱਗੇ ਪਰੋਸਿਆ। ਤਿੰਨ ਹੋਟਲ ਬਦਲੇ ਗਏ । ਬੱਚੀ ਜਦ ਦਰਦ ਨਾਲ ਕੁਰਲਾਉਂਦੀ ਉਸਦੇ ਮੂੰਹ ਵਿੱਚ ਸ਼ਰਾਬ ਪਾਈ ਜਾਂਦੀ । ਪੰਜ ਦਿਨਾਂ ਤੱਕ ਇੱਕੋ ਫਰਿਆਦ ਕਰਦੀ ਰਹੀ ਕਿ ਮੈਨੂੰ ਮੇਰੀ ਮਾਂ ਕੋਲ ਜਾਣ ਦਿਓ, ਪਰ ਹੈਵਾਨ ਕਿੱਥੇ ਬਸ ਕਰਦੇ ਦਾਦੇ ਦੀ ਉਮਰ ਦੇ ਹੋਟਲ ਮਾਲਕਾਂ ਨੇ ਵੀ ਹੈਵਾਨੀਅਤ ਦੀ ਕੋਈ ਕਸਰ ਨੀ ਛੱਡੀ,
ਪੰਜ ਦਿਨਾਂ ਤੱਕ ਲਾਪਤਾ ਬੱਚੀ ਦੀ ਭਾਲ ਵਿੱਚ ਮਾਪੇ ਦਰ ਦਰ ਭਟਕਦੇ ਰਹੇ ਪਰ ਕੌਣ ਸੁਣਦਾ ਹਨੇਰ ਨਗਰੀ ਵਿਚ।
ਆਖਰ ਜਦ ਸੁਹਿਰਦ ਲੋਕਾਂ ਨੇ ਇਕੱਠ ਕੀਤਾ ਤਾਂ ਪੁਲਿਸ ਸੀ ਸੀ ਟੀ ਵੀ ਖੰਘਾਲਣ ਲੱਗੀ, ਤਾਂ ਬੱਚੀ ਨੂੰ ਜਿਊਂਦੇ ਤਾਂ ਛੁਡਾ ਲਿਆ ਪਰ ਹੁਣ ਉਹ ਇੱਕ ਜਿਊਂਦੀ ਲਾਸ਼ ਹੈ, ਆਦਮ ਜਾਤ ਨੂੰ ਵੇਖ ਕੇ ਕੰਬ ਜਾਂਦੀ ਹੈ। ਦੇਸ਼ ਦਾ ਸਭ ਤੋਂ ਘਿਨਾਉਣਾ ਕਾਂਡ ਬੀਜੇਪੀ ਦੇ ਰਾਜ ਵਿੱਚ ਵਾਪਰਿਆ, ਪਰ ਵਿਸ਼ਵ ਗੁਰੂ ਦਾ ਇੱਕ ਬਿਆਨ ਤੱਕ ਨਹੀਂ ਆਇਆ। ਸਾਹਿਬ ਤਾ ਐਵਾਰਡ ਕੱਠੇ ਕਰ ਰਹੇ ਹਨ ਇੱਕ ਬਲਾਤਕਾਰੀਆਂ ਦੇ ਰਕਸ਼ਕ ਦੇ ਐਵਾਰਡ ਵੀ ਹੁਣ ਸਾਹਿਬ ਲਈ ਬਣਾ ਦਿਓ। ਪੁਲਿਸ ਨੇ ਅਜੇ 18 ਬੰਦੇ ਹੀ ਗਿਰਫ਼ਤਾਰ ਕੀਤੇ ਹਨ, ਬਾਕੀ ਉੱਚੀ ਪਹੁੰਚ ਵਾਲੇ ਸ਼ਾਇਦ ਸਾਹਿਬ ਦੇ ਨੈਟਵਰਕ ਨਾਲ ਸੰਪਰਕ ਬਣਾ ਰਹੇ ਹੋਣ।
ਤੁਹਾਨੂੰ ਆਸਿਫਾ ਕਠੂਆ ਕਾਂਡ ਵੀ ਯਾਦ ਹੋਣਾ ਜੋ ਭੁੱਖੀ ਥਿਹਾਈ ਮਾਸੂਮ ਨਾਲ ਕਿੰਨੇ ਹੀ ਦਿਨ 58 ਸਾਲ ਦੇ ਬੰਦਿਆਂ ਤੱਕ ਨੇ ਬਲਾਤਕਾਰ ਕੀਤਾ, ਤੇ ਆਖੀਰ ਸਿਰ ਤੇ ਪੱਥਰ ਮਾਰ ਮਾਰ ਕੇ ਖਤਮ ਕਰ ਦਿੱਤਾ, ਉਦੋਂ ਵੀ ਸਾਹਿਬ ਦੇ MLA ਨੇ ਬਲਾਤਕਾਰੀਆਂ ਦੇ ਹੱਕ ਵਿੱਚ ਪ੍ਰਦਰਸ਼ਨ ਕੀਤਾ ਸੀ ।
ਗੱਲ ਇਹ ਵੀ ਗੌਰ ਕਰਨ ਵਾਲੀ ਹੈ ਕਿ ਇਹਨਾਂ ਹੋਟਲਾਂ ਵਿੱਚ ਪਤਾ ਨਹੀਂ ਕਿੰਨੀਆਂ ਹੀ ਮਾਸੂਮਾਂ ਦੀ ਪੱਤ ਲੁੱਟੀ ਗਈ ਹੋਵੇਗੀ। ਬੱਚੀਆਂ ਹਰ ਘਰ ਵਿੱਚ ਹਨ ਇਸ ਘਟਨਾਂ ਨੇ ਹਰ ਮਾਂ ਬਾਪ ਦੀ ਰੂਹ ਕੰਬਾ ਦਿੱਤੀ