16/06/2017
ਅਖੇ ਮੈਨੂੰ ਇੱਕ ਦਿਨ ਦੇ ਲਈ ਹੋਸਟਲ ਵਾਲਾ ਕਮਰਾ ਦੇ ਦਿਉ ਜੀ, ਮੈਂ ਰਲ ਯਾਰਾਂ ਨਾਲ ਉੱਥੇ ਦਾਰੂ ਪੀਣੀ ਆ।
ਇਸ ਬੇਕਾਰ ਤੇ ਨਸ਼ੇੜੀ ਗਾਇਕ ਨੂੰ ਪੁੱਛਣ ਵਾਲਾ ਹੋਵੇ ਕਿ ਤੂੰ ਤਾਂ ਨਸ਼ੇੜੀ ਹੈਗਾ ਈ ਆ ਪਰ ਲੋਕਾਂ ਦੇ ਧੀਆਂ ਪੁੱਤ ਤਾਂ ਨਾ ਨਸ਼ੇੜੀ ਬਣਾ। ਇਹ ਲਗਾਤਾਰ ਤੇਰਾ ਤੀਜਾ ਗੀਤ ਆ ਦਾਰੂ ਤੇ। ਕਿੰਨੇ ਸੋਹਣੇ ਸਮਾਜਿਕ ਰਿਸ਼ਤਿਆਂ ਵਾਲੇ ਗੀਤਾਂ ਤੋਂ ਤੂੰ ਆਪਣੀ ਸ਼ੁਰੂਆਤ ਕੀਤੀ ਸੀ। "ਆਟੇ ਦੀ ਚਿੜੀ" ਤੋਂ ਲੈਕੇ "ਇੱਕ ਘਰ ਤੇਰਾ ਜੋੜਿਆ" ਕਰਕੇ ਘਰ ਘਰ ਤੇਰੀ ਚਰਚਾ ਹੋਣ ਲੱਗ ਪਈ ਸੀ।
ਕਦੇ ਸੋਚਿਆ ਕਿ ਤੇਰਾ ਇਹ ਗੀਤ ਆਪਣੇ ਘਰ ਤੋਂ ਦੂਰ ਪੜਨ ਆਏ ਵਿਦਿਆਰਥੀਆਂ ਵਿੱਚ ਕੀ ਸੇਧ ਦਊਗਾ।ਉਨ੍ਹਾਂ ਮਾਂ ਬਾਪ ਤੇ ਕੀ ਅਸਰ ਪਊ ਤੇਰੇ ਇਸ ਗੀਤ ਦਾ, ਜਿਨ੍ਹਾਂ ਦੇ ਬੱਚੇ ਹੋਸਟਲ ਚ ਰਹਿੰਦੇ ਨੇ, ਕੀ ਬੀਤਦੀ ਹੋਊ ਉਨ੍ਹਾਂ ਦੇ ਮਨ ਤੇ ਜਦ ਤੇਰੇ ਇਹ ਬੋਲ ਉਨ੍ਹਾਂ ਦੇ ਟੀ ਵੀ ਤੇ ਵੱਜਦੇ ਹੋਣੇ ਆ।ਉਹ ਤਾਂ ਵਿਚਾਰੇ ਪਹਿਲਾਂ ਹੀ ਡਰਦੇ ਆਪਣੀਆਂ ਕੁੜੀਆਂ ਨੂੰ ਹੋਸਟਲ ਪੜਨ ਨਹੀਂ ਭੇਜਦੇ। ਤੇਰੇ ਇੰਨਾ ਬੇਕਾਰ ਗੀਤਾਂ ਕਰਕੇ ਉਨ੍ਹਾਂ ਦਾ ਮਨ ਬਿਲਕੁਲ ਬਦਲ ਜਾਣਾ।
ਤੂੰ ਕਿਉਂ ਭਰਾਵਾ ਅੱਜ ਦੀ ਪੀੜੀ ਖਰਾਬ ਕਰਨ ਲੱਗਿਆਂ। ਜੇ ਤੇਰੇ ਕੋਲ ਕੋਈ ਹੋਰ topic ਹੈਨੀ ਤਾਂ ਕਿਰਪਾ ਕਰਕੇ ਆਪਣੇ ਘਰੇ ਬਹਿਜਾ। ਸਾਨੂੰ ਨੀ ਲੋੜ ਤੇਰੇ ਵਰਗੇ ਘਟੀਆ ਸਿੰਗਰਾਂ ਦੀ। ਅਸੀਂ ਉਸ ਸਮਾਜ ਵਿੱਚ ਰਹਿੰਨੇ ਆ, ਜਿੱਥੇ ਸਾਡੇ ਬੱਚੇ ਉੱਚੀ ਸਿੱਖਿਆ ਪ੍ਰਾਪਤ ਕਰਨ ਲਈ ਆਪਣੇ ਘਰ ਤੋਂ ਦੂਰ ਮਜਬੂਰੀ ਵਿੱਚ ਹੋਸਟਲ ਚ ਰਹਿੰਦੇ ਨੇ ਤੇ ਉਸ ਹੋਸਟਲ ਚ ਰਹਿ ਕੇ ਉਹ ਸਾਰੀ ਸਾਰੀ ਰਾਤ ਪੜਾਈ ਕਰਦੇ ਹਨ, ਤੇਰੇ ਵਾਂਗੂੰ ਕਦੇ ਮੋਗੇ ਵਾਲੇ ਵੱਡੇ ਬਾਈ ਨਾਲ ਪੈੱਗ ਨੀ ਲਾਉਣ ਜਾਂਦੇ ਨਾ ਹੀ ਗੱਡੀ ਦੀ ਡਿੱਗੀ ਖੋਲ ਕੇ ਪੈੱਗ ਲਾ ਕੇ ਭੰਗੜਾ ਪਾਉਂਦੇ ਹਨ। ਤੂੰ ਤਾਂ ਯਰ ਜਮ੍ਹਾ ਹੀ ਸ਼ਰਮ ਲਾਤੀ।
ਵੀਰ ਬਣਕੇ ਕੁੱਝ ਅਕਲ ਕਰ ਤੇ ਅਜਿਹੇ ਗੀਤ ਗਾ ਜਿਹੜਾ ਸਾਰਾ ਪਰਿਵਾਰ ਇਕੱਠੇ ਬੈਠ ਕੇ ਵੇਖ ਤੇ ਸੁਣ ਸਕਣ। ਜੇ ਇਹ ਮੇਸੈਜ ਦਿਲ ਨੂੰ ਲੱਗਿਆ ਹੋਵੇ ਤਾਂ ਸੇਅਰ ਕਰ ਦਿਉ ਨਹੀਂ ਸ਼ੈਰੀ ਭਗਤ ਇਸਨੂੰ ਡਲੀਟ ਕਰ ਦੇਣ।
ੂਰ_ਕਰਿਓ ਜੇ ਸਿਹਮਤ ਹੋ।
- Kamal Tallewal
https://www.facebook.com/kamal.singh.355