PB-10 Tour & Travel

PB-10 Tour & Travel pind Punjab da

22/08/2025

ਜਸਵਿੰਦਰ ਭੱਲਾ (ਜਨਮ 4 ਮਈ 1960, ਪਿੰਡ ਕੱਦੋਂ, ਲੁਧਿਆਣਾ, ਪੰਜਾਬ) ਇੱਕ ਪੰਜਾਬੀ ਅਭਿਨੇਤਾ, ਕਾਮੇਡੀਅਨ ਅਤੇ ਲੇਖਕ ਸਨ, ਜੋ ਪੰਜਾਬੀ ਸਿਨੇਮਾ ਅਤੇ ਮਨੋਰੰਜਨ ਜਗਤ ਵਿੱਚ ਮਸ਼ਹੂਰ ਸਨ। ਉਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1988 ਵਿੱਚ "ਛਣਕਾਟਾ- 88" ਨਾਮਕ ਕਾਮੇਡੀ ਆਡੀਓ ਕੈਸੇਟ ਨਾਲ਼ ਕੀਤੀ, ਜੋ ਉਹਨਾਂ ਨੇ ਬਾਲ ਮੁਕੰਦ ਸ਼ਰਮਾ ਨਾਲ ਮਿਲ਼ ਕੇ ਬਣਾਈ। ਇਹ ਸੀਰੀਜ਼ ਬਹੁਤ ਪ੍ਰਸਿੱਧ ਹੋਈ ਅਤੇ ਉਹਨਾਂ ਨੇ 27 ਤੋਂ ਵੱਧ ਆਡੀਓ ਅਤੇ ਵੀਡੀਓ ਐਲਬਮਾਂ ਜਾਰੀ ਕੀਤੀਆਂ।
ਜਸਵਿੰਦਰ ਭੱਲਾ ਦਾ ਜਨਮ ਲੁਧਿਆਣਾ ਵਿੱਚ ਹੋਇਆ। ਉਹਨਾਂ ਦੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਬਰਮਾਲੀਪੁਰ ਪਿੰਡ ਵਿੱਚ ਪ੍ਰਾਇਮਰੀ ਸਕੂਲ ਅਧਿਆਪਕ ਸਨ। ਉਹਨਾਂ ਦੀ ਪਤਨੀ ਪਰਮਿੰਦਰ ਭੱਲਾ ਫਾਈਨ ਆਰਟਸ ਅਧਿਆਪਕ ਹਨ। ਉਹਨਾਂ ਦਾ ਇੱਕ ਪੁੱਤਰ ਪੁਖਰਾਜ ਭੱਲਾ ਅਤੇ ਇੱਕ ਧੀ ਅਸ਼ਪ੍ਰੀਤ ਕੌਰ ਹੈ।
ਉਹਨਾਂ ਨੇ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਮੁੱਢਲੀ ਸਿੱਖਿਆ ਪ੍ਰਾਪਤ ਕੀਤੀ ਅਤੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਤੋਂ ਬੀ.ਐਸਸੀ. ਅਤੇ ਐਮ.ਐਸਸੀ. ਕੀਤੀ। ਉਹਨਾਂ ਨੇ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ, ਮੇਰਠ ਤੋਂ ਖੇਤੀਬਾੜੀ ਵਿਗਿਆਨ ਵਿੱਚ ਪੀਐਚ.ਡੀ. ਹਾਸਲ ਕੀਤੀ। ਉਹ ਕੁਝ ਸਮੇਂ ਲਈ PAU ਵਿੱਚ ਫੈਕਲਟੀ ਮੈਂਬਰ ਵੀ ਰਹੇ।
ਜਸਵਿੰਦਰ ਭੱਲਾ ਨੇ 1975 ਵਿੱਚ ਆਲ ਇੰਡੀਆ ਰੇਡੀਓ (AIR) ਲਈ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਉਹਨਾਂ ਦੀ ਪ੍ਰਸਿੱਧੀ "ਛਣਕਾਟਾ" ਸੀਰੀਜ਼ ਨਾਲ ਵਧੀ, ਜਿਸ ਵਿੱਚ ਉਹ ਚਾਚਾ ਚਤਰ ਸਿੰਘ, ਭਾਨਾ (ਐਨ.ਆਰ.ਆਈ.), ਜੇ.ਬੀ., ਅਤੇ ਤਾਇਆ ਫੁੰਮਣ ਸਿੰਘ ਵਰਗੇ ਕਿਰਦਾਰ ਨਿਭਾਉਂਦੇ ਹਨ। ਇਹ ਸੀਰੀਜ਼ ਪੰਜਾਬੀ ਸੱਭਿਆਚਾਰ, ਰਾਜਨੀਤੀ ਅਤੇ ਪੇਂਡੂ-ਸ਼ਹਿਰੀ ਜੀਵਨ ਦੇ ਅੰਤਰਾਂ 'ਤੇ ਹਾਸੇ-ਮਜ਼ਾਕ ਨੂੰ ਪੇਸ਼ ਕਰਦੀ ਹੈ।
ਉਹਨਾਂ ਨੇ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਫਿਲਮ "ਦੁੱਲਾ ਭੱਟੀ" ਨਾਲ ਕੀਤੀ। ਉਹਨਾਂ ਦੀਆਂ ਪ੍ਰਸਿੱਧ ਫਿਲਮਾਂ ਵਿੱਚ ਸ਼ਾਮਲ ਹਨ:

ਕੈਰੀ ਆਨ ਜੱਟਾ (2012, 2018, 2023)
ਜੱਟ ਐਂਡ ਜੂਲੀਅਟ (2012)
ਰੰਗੀਲੇ (2013)
ਸਰਦਾਰ ਜੀ (2015)
ਸ਼ਿੰਦਾ ਸ਼ਿੰਦਾ ਨੋ ਪਾਪਾ (2024)
ਫੇਰ ਮਮਲਾ ਗੜਬੜ ਹੈ (2024)
ਹੋਰ ਬਹੁਤ …
ਉਹਨਾਂ ਨੇ "ਨੌਟੀ ਬਾਬਾ ਇਨ ਟਾਊਨ" ਵਰਗੇ ਸਟੇਜ ਸ਼ੋਅ ਕੀਤੇ ਅਤੇ ਕੈਨੇਡਾ ਅਤੇ ਆਸਟ੍ਰੇਲੀਆ ਦੇ ਦੌਰੇ ਵੀ ਕੀਤੇ।

ਜਸਵਿੰਦਰ ਭੱਲਾ ਦਾ ਵਿਆਹ ਪਰਮਦੀਪ ਭੱਲਾ ਨਾਲ਼ ਹੋਇਆ, ਜੋ ਫਾਈਨ ਆਰਟਸ ਅਧਿਆਪਕ ਹਨ। ਉਹਨਾਂ ਦਾ ਪੁੱਤਰ ਪੁਖਰਾਜ ਭੱਲਾ ਵੀ ਕੁਝ "ਛਣਕਾਟਾ" ਕੈਸੇਟਾਂ ਅਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕਾ ਹੈ। ਉਹਨਾਂ ਦੀ ਧੀ ਅਸ਼ਪ੍ਰੀਤ ਕੌਰ ਦਾ ਵਿਆਹ ਨਾਰਵੇ ਵਿੱਚ ਹੋਇਆ ਹੈ।

ਜਸਵਿੰਦਰ ਭੱਲਾ ਨੂੰ ਪੰਜਾਬੀ ਸਿਨੇਮਾ ਵਿੱਚ ਉਹਨਾਂ ਦੀਆਂ ਹਾਸਰਸ ਭਰਪੂਰ ਭੂਮਿਕਾਵਾਂ ਅਤੇ ਕਾਮੇਡੀ ਸੀਰੀਜ਼ "ਛਣਕਾਟਾ" ਲਈ ਵਿਸ਼ੇਸ਼ ਤੌਰ 'ਤੇ ਜਾਣਿਆ ਜਾਂਦਾ ਹੈ। ਉਹਨਾਂ ਨੇ ਪੰਜਾਬੀ ਮਨੋਰੰਜਨ ਨੂੰ ਨਵੀਂ ਪਛਾਣ ਦਿੱਤੀ ਅਤੇ ਆਪਣੀ ਵਿਲੱਖਣ ਸ਼ੈਲੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਖ਼ਾਸ ਜਗ੍ਹਾ ਬਣਾਈ।

ਅਲਵਿਦਾ !!!!! ਜਸਵਿੰਦਰ ਭੱਲਾ ਜੀ

ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਦਿਹਾਂਤ 65 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
22/08/2025

ਪੰਜਾਬੀ ਕਾਮੇਡੀਅਨ ਜਸਵਿੰਦਰ ਭੱਲਾ ਦਾ ਦਿਹਾਂਤ
65 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ

ਸੰਗਰੂਰ ਦੇ ਪਿੰਡ ਉੱਪਲੀ 'ਚ ਨਹੀਂ ਵਿਕੇਗੀ ਐਰਜੀ ਡਰਿੰਕ, ਤੁਹਾਡੇ ਮੁਤਾਬਿਕ ਕੀ ਸਹੀ ਹੈ ਇਹ ਫੈਸਲਾ?
17/08/2025

ਸੰਗਰੂਰ ਦੇ ਪਿੰਡ ਉੱਪਲੀ 'ਚ ਨਹੀਂ ਵਿਕੇਗੀ ਐਰਜੀ ਡਰਿੰਕ, ਤੁਹਾਡੇ ਮੁਤਾਬਿਕ ਕੀ ਸਹੀ ਹੈ ਇਹ ਫੈਸਲਾ?

🙏"ਸੱਜਣਾਂ ਦੇ ਨਾਲ "ਧੋਖਾ" ਨਹੀਂ ਕਮਾਈਦਾ"ਕਮਲੀਏ ਏਸ "45 ਲੱਖ" ਨੇ ਤੇਰੇ ਨਾਲ ਨਹੀਂ ਜਾਣਾ ਪਰ ਤੇਰੇ ਇਸ "ਕਾਰਨਾਮੇ" ਨੇ ਲੱਖਾਂ "ਗਰੀਬ ਧੀਆਂ" ਦੇ ...
17/08/2025

🙏"ਸੱਜਣਾਂ ਦੇ ਨਾਲ "ਧੋਖਾ" ਨਹੀਂ ਕਮਾਈਦਾ"
ਕਮਲੀਏ ਏਸ "45 ਲੱਖ" ਨੇ ਤੇਰੇ ਨਾਲ ਨਹੀਂ ਜਾਣਾ ਪਰ ਤੇਰੇ ਇਸ "ਕਾਰਨਾਮੇ" ਨੇ ਲੱਖਾਂ "ਗਰੀਬ ਧੀਆਂ" ਦੇ ਰਿਜਕ ਤੇ ਲੱਤ ਜਰੂਰ ਮਾਰ ਦੇਣੀ ਐ। ਕਦੇ ਕਿਸੇ ਤੋਂ "ਪੰਜਾਬ" "ਫੋਨ" ਕਰਕੇ ਪੁੱਛੀ ਕਿ ਜਿਸ ਨਾਲ ਮੈਂ "ਲਾਵਾਂ" ਲਈਆਂ ਸੀ ਉਹਦਾ ਕੀ ਹਾਲ ਹੈ। ਕੀ ਤੈਨੂੰ ਇਹੋ ਜਿਹਾ "ਕੈਨੇਡਾ" ਤਾਰ ਦੂ ਜਿਸ ਦੀ ਨੀਂਹ "ਧੋਖੇ ਦੀ ਇੱਟ" ਨਾਲ ਚਿਣੀ ਹੋਈ ਐ
ਕਾਸ਼ ਤੇਰਾ "ਦਿਲ" ਵੀ ਤੇਰੇ ਚਿਹਰੇ ਵਾਂਗੂ "ਸਾਫ" ਹੁੰਦਾ ਤਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ "ਆਨੰਦ ਕਾਰਜ" ਵੇਲੇ ਤੇਰਾ ਮੱਥਾ ਜਰੂਰ "ਠਣਕਦਾ"। ਕਿਉਂਕਿ ਤੈਨੂੰ ਵੀ ਪਤਾ ਕਿ ਇੱਕ "ਗਰੀਬ ਜੱਟ" ਦੇ ਪੁੱਤ ਨੂੰ "45 ਲੱਖ" ਕੱਠਾ ਕਰਨ ਲਈ ਕੀ ਕੁਝ ਵੇਚਣਾ ਪੈਂਦਾ

11/08/2025
11/08/2025

ਲੈਂਡ ਪੂਲਿੰਗ ਨੀਤੀ ਨੂੰ ਸਰਕਾਰ ਨੇ ਲਿਆ ਵਾਪਸ

ਇਹ ਕਿਸ-ਕਿਸ ਨੇ ਚਲਾਇਆ? ਦੱਸੋ ਭਲਾ ਸਾਰੇ ਵੀਰ
06/08/2025

ਇਹ ਕਿਸ-ਕਿਸ ਨੇ ਚਲਾਇਆ? ਦੱਸੋ ਭਲਾ ਸਾਰੇ ਵੀਰ

05/08/2025

ਅੱਜ ਭੁੱਟੇ ਪਿੰਡ ਚ ਜਲਵਾਜੂ ਚੱਕਰਵਾਤ ਦੇਖਣ ਨੂੰ ਮਿਲਿਆ 🤔 ਵਾਹਿਗੁਰੂ ਮਿਹਰ ਕਰੇ
゚viralfbreelsfypシ゚viral ゚viralシ

ਇਹ ਤਸਵੀਰ ਦੱਸੋ ਕਿਥੋਂ ਦੀ ਹੈ।
04/08/2025

ਇਹ ਤਸਵੀਰ ਦੱਸੋ ਕਿਥੋਂ ਦੀ ਹੈ।

ਸਫਲਤਾ ਦੀ ਚਾਬੀ
04/08/2025

ਸਫਲਤਾ ਦੀ ਚਾਬੀ

Address

Ludhiana
141102

Website

Alerts

Be the first to know and let us send you an email when PB-10 Tour & Travel posts news and promotions. Your email address will not be used for any other purpose, and you can unsubscribe at any time.

Share

Category