14/12/2022
ਹੋਟਲ ਮੈਰੀਟੋਨ ਦੇ ਖਿਲਾਫ ਨਗਰ ਨਿਗਮ ਦੇ ਕਮਿਸ਼ਨਰ ਨੂੰ ਇਕ ਹੋਰ ਸ਼ਿਕਾਇਤ*
ਜਲੰਧਰ ਰੋਜ਼ਾਨਾ ਭਾਸਕਰ (ਹਰੀਸ਼ ਸ਼ਰਮਾ)-ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਤੋਂ ਆਉਣ ਤੋਂ ਪਹਿਲਾਂ ਭਗਵੰਤ ਮਾਨ ਅਤੇ ਪਾਰਟੀ ਦੇ ਰਾਸ਼ਟਰੀ ਸੰਸਥਾਪਕ ਸ੍ਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਸਾਡੀ ਸਰਕਾਰ ਆਉਣ ਤੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕੀਤਾ ਜਾਵੇਗਾ ਜੋ ਭ੍ਰਿਸ਼ਟਾਚਾਰ ਕਰੇਗਾ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਪਰ ਇਹ ਵਾਅਦੇ ਗ਼ਲਤ ਨੀਕਲੇ ਕਿਉੰਕੀ ਜਲੰਧਰ ਦੇ ਨਗਰ ਨਿਗਮ ਦੇ ਵਿਚ ਸ਼ਰੇਆਮ ਭਰਿਸ਼ਟਾਚਾਰ ਹੋ ਰਿਹਾ ਹੈ ਇਸ ਉੱਪਰ ਕੋਈ ਵੀ ਲਗਾਮ ਲਗਾਉਣ ਵਾਲਾ ਨਜ਼ਰ ਨਹੀਂ ਆ ਰਿਹਾ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਜਲੰਧਰ ਤੋਂ ਫਗਵਾੜਾ ਹਾਈਵੇਅ ਉਤੇ ਦੇਖਣ ਨੂੰ ਮਿਲਿਆ ਜਿੱਥੇ ਨਗਰ ਨਿਗਮ ਦੇ ਅਧਿਕਾਰੀਆਂ ਨੇ ਆਪਣੀਆਂ ਮੋਟੀਆਂ ਜੇਬਾਂ ਭਰਕੇ ਨਗਰ ਨਿਗਮ ਦੇ ਕਾਨੂੰਨ ਨੂੰ ਛਿੱਕੇ ਟੰਗ ਕੇ ਇੱਕ ਮੈਰਿਟਨ ਨਾਮਕ ਹੋਟਲ ਦਾ ਨਿਰਮਾਣ ਕਰਵਾ ਦਿੱਤਾ ਹੈ।
ਹੋਟਲ ਮੈਰੀਟੋਨ ਦੇ ਨਿਰਮਾਣ ਦੀ ਗੱਲ ਕਰੀਏ ਤਾਂ
ਬਿਨਾਂ ਕਮਰਸ਼ੀਅਲ ਸਰਟੀਫਿਕੇਟ ਤੋਂ hotel ਤਿਆਰ ਕਰ ਦਿੱਤਾ, ਹੋਟਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ NOC ਲੈ ਰੱਖੀ ਹੈ ਅਤੇ ਕਮਰਸ਼ੀਅਲ ਸੈਟੀਫਕੇਟ ਵੀ ਉਨ੍ਹਾਂ ਨੂੰ ਮਿਲ ਚੁੱਕਿਆ ਹੈ, ਜਦੋਂ ਇਸ ਬਾਰੇ ATP ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸਰਾਸਰ ਗਲਤ ਹੈ ਕੋਈ ਵੀ certificate ਹਾਲੇ ਤਕ ਨਹੀਂ ਦਿੱਤਾ ਗਿਆ ਨਾ ਹੀ NOC ਦਿੱਤੀ ਗਈ ATP ਨੇ ਦੱਸਿਆ ਕਿ ਇਹਨਾਂ ਵੱਲੋਂ ਹਾਲੇ ਤੱਕ ਇੱਕ ਐਪਲੀਕੇਸ਼ਨ ਆਈ ਹੈ, ਨਾ ਕਿ certificate ਦਿੱਤਾ ਗਿਆ ATP ਨੇ ਦੱਸਿਆ ਕਿ ਇਸ ਹੋਟਲ ਦੇ ਖਿਲਾਫ਼ ਕਈ ਸ਼ਿਕਾਇਤਾਂ ਵੀ ਆ ਚੁੱਕੀਆਂ ਹਨ ਜਿਨਾਂ ਤੇ ਕਾਰਵਾਈ ਹੋਣਾ ਹਾਲੇ ਬਾਕੀ ਹੈ ਇਸ ਤੋਂ ਇਲਾਵਾ
ਹੋਟਲ ਦੀ ਬਿਲਕੁਲ ਬੈਕਸਾਇਡ ਤੇ ਰੇਲਵੇ ਲਾਇਨ ਗੁਜ਼ਰਦੀ ਹੈ ਕਾਨੂੰਨ ਮੁਤਾਬਿਕ ਜੇਕਰ ਕਿਸੇ ਨੇ ਰੇਲਵੇ ਲਾਈਨ ਦੇ ਨਜ਼ਦੀਕ ਨਿਰਮਾਣ ਕਰਨਾ ਹੈ ਤਾਂ ਰੇਲਵੇ ਵਿਭਾਗ ਕੋਲੋਂ ਇਸ ਦੀ ਇਜਾਜ਼ਤ ਲੈਣੀ ਹੁੰਦੀ ਹੈ ਪਰ ਪਤਾ ਲੱਗਾ ਹੈ ਕਿ ਹੈ ਹੋਟਲ ਮਾਲਕਾਂ ਨੇ ਰੇਲਵੇ ਤੋਂ ਇਜਾਜ਼ਤ ਲੈਣ ਤੋਂ ਬਗੈਰ ਹੀ ਇਸ ਦਾ ਨਿਰਮਾਣ ਸ਼ੁਰੂ ਕਰ ਦਿਤਾ । ਸੂਤਰ ਦੱਸਦੇ ਹਨ ਕਿ ਨਗਰ ਨਿਗਮ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਹੋਟਲ ਮਾਲਕਾਂ ਨੇ ਕੁਝ ਮੰਜਲਾਂ ਅਪਰੂਵਡ hotel ਦੀਆਂ ਕਰਵਾਈਆਂ ਹੋਈਆਂ ਹਨ , ਬਾਕੀ ਮੰਜਲਾਂ ਅਪਰੂਵਡ ਨਕਸ਼ੇ ਨਾਲੋਂ ਗੈਰ ਕਾਨੂੰਨੀ ਤਰੀਕੇ ਨਾਲ ਉਸਾਰੀਆਂ ਗਈਆਂ ਹਨ। ਗੈਰ ਕਾਨੂੰਨੀ ਨਿਰਮਾਣ ਨੂੰ ਬਹੁਤ ਹੀ ਤੇਜ਼ੀ ਨਾਲ ਪੂਰਾ ਕਰਵਾਇਆ ਗਿਆ ਅਤੇ ਜਲਦੀ ਜਲਦੀ ਏਸ ਹੋਟਲ ਦੀ ਓਪਨਿੰਗ ਵੀ ਕਰ ਦਿੱਤੀ ਹੈ। ਨਗਰ ਨਿਗਮ ਦੇ ਅਧਿਕਾਰੀਆਂ ਨੇ schedule 8 ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਉਸਾਰੀ ਨੂੰ ਬਿਲਕੁਲ ਵੀ ਚੈਕ ਨਹੀਂ ਕੀਤਾ ਗਿਆ।
ਇਸੇ ਤਰ੍ਹਾਂ ਅਗਲੀ ਗੱਲ ਕਰੀਏ ਤਾਂ ਜੋ ਜੋ ਅਪਰੂਵਡ ਮੰਜਲਾਂ ਪਾਸ ਕੀਤੀਆਂ ਗਈਆਂ ਹਨ ਉਸ ਦੀ ਮਿਣਤੀ ਵੀ ਅਪਰੂਵਡ ਉਸਾਰੀ ਨਾਲੋਂ ਬਹੁਤ ਜ਼ਿਆਦਾ ਕੀਤੀ ਗਈ ਹੈ।
ਇਸੇ ਤਰ੍ਹਾਂ ਨੈਸ਼ਨਲ ਹਾਈਵੇ ਗਾਈਡਲਾਈਨਜ਼ ਨੂੰ ਵੀ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਹੈ।
ਦਰਜਨ ਭਰ ਦੇ ਕਰੀਬ ਸ਼ਿਕਾਇਤਾਂ ਨੂੰ ਨਿਗਮ ਨੇ ਕੀਤਾ ਅੰਨਦੇਖਾ।
ਇਸੇ ਸੰਬੰਧ ਵਿੱਚ ਜਲੰਧਰ ਦੇ ਇਕ ਮਸ਼ਹੂਰ ਆਰਟੀਆਈ ਐਕਟਵਿਸਟ ਰਾਜ ਕੁਮਾਰ ਨੇ hotel mariton ਦੀ ਸ਼ਿਕਾਇਤ ਜਲੰਧਰ ਨਗਰ ਨਿਗਮ ਕਮਿਸ਼ਨਰ ਨੂੰ ਪਾਈ ਹੈ, ਜਿਸ ਵਿੱਚ ਲਿਖਿਆ ਗਿਆ ਹੈ ਹੋਟਲ ਦੀ ਪੂਰੀ ਉਸਾਰੀ ਨੂੰ ਚੈੱਕ ਕੀਤਾ ਜਾਵੇ ਅਤੇ ਜੋ ਗੈਰ-ਕਨੂੰਨੀ ਉਸਾਰੀ ਹੋਈ ਹੈ ਉਸ ਉਤੇ ਕਾਰਵਾਈ ਕੀਤੀ ਜਾਵੇ ਇਸੇ ਤਰਾਂ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ।
Hotel Mariton ਦੇ ਖਿਲਾਫ ਦਰਜਨ ਭਰ ਦੇ ਕਰੀਬ ਸ਼ਿਕਾਇਤਾਂ ਆਉਣ ਦੇ ਬਾਵਜੂਦ ਵੀ ਨਿਗਮ ਨੇ ਨਾਂ ਤਾਂ ਹੋਟਲ ਨੂੰ ਸੀਲ ਕੀਤਾ ਨਾ ਹੀ ਇੱਕ ਵੀ ਨੋਟਿਸ ਕੱਢਿਆ ਇਹ ਸਾਰੀਆਂ ਗੱਲਾਂ ਸਿੱਧਾ-ਸਿੱਧਾ ਗੁਲਾਬੀ ਨੋਟਾਂ ਦੇ ਨਾਲ ਭਰੀਆਂ ਜੇਬਾਂ ਵਲ ਨੂੰ ਇਸ਼ਾਰਾ ਕਰਦੀਆਂ ਹਨ