18/08/2026
,*DAV ਪਬਲਿਕ ਸਕੂਲ ਗੜ੍ਹਦੀਵਾਲਾ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਜੋਨਲ ਪੱਧਰੀ ਟੂਰਨਾਮੈਂਟ 2026-27 ਵਿੱਚ ਮਾਰੀ ਬਾਜ਼ੀ*
ਲਾਲਾ ਜਗਤ ਨਾਰਾਇਣ ਡੀ.ਏ.ਵੀ. ਪਬਲਿਕ ਸਕੂਲ, ਗੜ੍ਹਦੀਵਾਲਾ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਯੋਜਿਤ ਜੋਨਲ ਪੱਧਰੀ ਖੇਡ ਪ੍ਰਤੀਯੋਗਤਾਵਾਂ 2026-27 ਵਿੱਚ ਭਾਗ ਲੈ ਕੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਇਹ ਟੂਰਨਾਮੈਂਟ ਜੁਲਾਈ 2026 ਵਿੱਚ ਕੇ.ਆਰ. ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਅਤੇ ਸਰਕਾਰੀ ਹਾਈ ਸਕੂਲ ਭਾਨਾ ਵਿਖੇ ਆਯੋਜਿਤ ਕੀਤੇ ਗਏ।
ਇਨ੍ਹਾਂ ਜੋਨਲ ਪੱਧਰੀ ਖੇਡ ਪ੍ਰਤੀਯੋਗਤਾਵਾਂ ਵਿੱਚ ਸਕੂਲ ਦੇ ਸਾਰੇ ਉਮਰ ਵਰਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। 14 ਸਾਲਾ ਉਮਰ ਵਰਗ ਦੇ ਲੜਕਿਆਂ ਦੀ ਸ਼ਤਰੰਜ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸੇ ਉਮਰ ਵਰਗ ਵਿੱਚ ਲੜਕੀਆਂ ਦੀ ਸਤਰੰਜ ਟੀਮ ਨੇ ਵੀ ਪਹਿਲਾ ਸਥਾਨ ਹਾਸਲ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ। 17 ਸਾਲਾ ਉਮਰ ਵਰਗ ਦੀ ਸ਼ਤਰੰਜ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੇ ਲੜਕਿਆਂ ਦੀ ਟੀਮ ਅਤੇ ਲੜਕੀਆਂ ਦੀ ਟੀਮ ਦੋਵਾਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। 19 ਸਾਲਾ ਉਮਰ ਵਰਗ ਵਿੱਚ ਲੜਕਿਆਂ ਦੀ ਸ਼ਤਰੰਜ ਟੀਮ ਨੇ ਵੀ ਪਹਿਲਾ ਸਥਾਨ ਹਾਸਲ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ।
17 ਸਾਲਾ ਉਮਰ ਵਰਗ ਦੀ ਵਾਲੀਬਾਲ ਖੇਡ ਪ੍ਰਤੀਯੋਗਤਾ ਵਿੱਚ ਲੜਕਿਆਂ ਨੇ ਭਾਗ ਲੈ ਕੇ ਸਾਨਦਾਰ ਪ੍ਰਦਰਸ਼ਨ ਕਰਦਿਆਂ ਤੀਜਾ ਸਥਾਨ ਪ੍ਰਾਪਤ ਕੀਤਾ। ਸਕੂਲ ਦੀ 14 ਸਾਲਾ ਉਮਰ ਵਰਗ ਦੀ ਬੈਡਮਿੰਟਨ ਟੀਮ ਦੇ ਲੜਕਿਆਂ ਨੇ ਵੀ ਇਸੇ ਜੋਨਲ ਪੱਧਰੀ ਖੇਡ ਪ੍ਰਤੀਯੋਗਤਾ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਤੀਜਾ ਸਥਾਨ ਪ੍ਰਾਪਤ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ।ਖੇਡ ਖੇਤਰ ਵਿੱਚ ਇਸ ਸ਼ਾਨਦਾਰ ਉਪਲਬਧੀ 'ਤੇ ਸਕੂਲ ਦੇ ਚੇਅਰਮੈਨ ਅਤੇ ਡੀ.ਏ.ਵੀ. ਸੀ.ਐੱਮ.ਸੀ., ਨਵੀਂ ਦਿੱਲੀ ਦੇ ਸੈਕਟਰੀ ਸ੍ਰੀ ਅਰਵਿੰਦ ਘਈ ਜੀ ਨੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ।
ਸਕੂਲ ਦੇ ਪ੍ਰਿੰਸੀਪਲ ਸ਼ੇਖਰ ਮੋਦਗਿਲ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਪ੍ਰਿੰਸੀਪਲ ਸ੍ਰੀ ਸ਼ੇਖਰ ਮੋਦਗਿੱਲ ਜੀ ਨੇ ਕਿਹਾ ਕਿ ਵਿਦਿਆਰਥੀਆਂ ਦੀ ਇਹ ਸਫਲਤਾ ਉਨ੍ਹਾਂ ਦੀ ਕੜੀ ਮਿਹਨਤ, ਅਨੁਸ਼ਾਸਨ ਅਤੇ ਕੋਚ ਸਾਹਿਬਾਨਾਂ ਦੇ ਉਚਿਤ ਮਾਰਗਦਰਸ਼ਨ ਦਾ ਨਤੀਜਾ ਹੈ। ਬੱਚਿਆਂ ਦੀ ਇਸ ਜਿੱਤ ਦਾ ਸਿਹਰਾ ਉਨ੍ਹਾਂ ਦੇ ਕਠੋਰ ਮਿਹਨਤ ਦੇ ਨਾਲ-ਨਾਲ ਡੀ.ਪੀ. ਮੈਡਮ ਮਨਪ੍ਰੀਤ ਕੌਰ ਅਤੇ ਰਮਨਦੀਪ ਸਿੰਘ ਨੂੰ ਵੀ ਜਾਂਦਾ ਹੈ, ਜਿਨ੍ਹਾਂ ਦੇ ਉਚਿਤ ਮਾਰਗਦਰਸ਼ਨ ਸਦਕਾ ਬੱਚੇ ਇਹ ਉਪਲਬਧੀ ਪ੍ਰਾਪਤ ਕਰ ਸਕੇ। ਸਕੂਲ ਨੂੰ ਆਪਣੇ ਇਨ੍ਹਾਂ ਪ੍ਰਤਿਭਾਸ਼ਾਲੀ ਖਿਡਾਤੀਆਂ 'ਤੇ ਮਾਣ ਹੈ, ਜਿਨ੍ਹਾਂ ਨੇ ਖੇਡ ਦੇ ਖੇਤਰ ਵਿੱਚ ਆਪਣੀ ਕਾਬਲੀਅਤ ਸਾਬਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।