10/01/2020
ਇੰਡੀਆ ਮੰਗਤਿਆਂ ਵਾਂਗ ਦੂਸਰੇ ਦੇਸ਼ਾਂ ਤੋਂ ਖਾਣ ਵਾਸਤੇ ਕਣਕ ਮੰਗਵਾਉਂਦਾ ਰਿਹਾ ਹੈ... ਆਹ ਤਸਵੀਰ 1951 ਵਿੱਚ ਅਮਰੀਕਾ ਵਿੱਚ ਲਈ ਗਈ ਹੈ, ਇੱਥੇ ਇੱਕ ਦਾਨ ਦੀ ਮੁਹਿੰਮ ਇੰਡੀਆ ਵਾਸਤੇ ਚੱਲੀI ਇਸ ਵਿੱਚ ਲਿਖਿਆ ਹੋਇਆ ਹੈ ਕਿ ਤੁਹਾਡੇ ਪੰਜ ਡਾਲਰ ਨਾਲ 100 ਪੌਂਡ ਕਣਕ (45 ਕਿਲੋ) ਇੰਡੀਆ ਵਿੱਚ ਇੱਕ ਬੰਦੇ ਦਾ 200 ਦਿਨ ਤੱਕ ਪੇਟ ਭਰ ਸਕਦੀ ਹੈ I ਮੰਗਤਿਆਂ ਦੇ ਇਸ ਮੁਲਕ ਦਾ ਪੇਟ ਭਰਨ ਲਈ ਪੰਜਾਬ ਦਾ ਕਿਸਾਨ ਅੱਗੇ ਆਇਆ I ਦਿਨ ਰਾਤ ਖੇਤਾਂ ਵਿੱਚ ਮਿਹਨਤ ਕੀਤੀI ਵੱਧ ਤੋਂ ਵੱਧ ਲੋਕਾਂ ਦਾ ਪੇਟ ਭਰਨ ਲਈ, ਝਾੜ ਵਧਾਉਣ ਲਈ ਆਪਣੀ ਮਿੱਟੀ ਤੇ ਪਾਣੀ ਵਿੱਚ ਜ਼ਹਿਰ ਘੋਲ ਲਿਆ ! ਅੱਜ ਇਹ ਨਾਸ਼ੁਕਰੇ ਓਸੇ ਅੰਨਦਾਤੇ ਨੂੰ ਭੁੱਖੇ ਮਾਰਨ ਦੀਆਂ ਸਕੀਮਾਂ ਬਣਾ ਰਹੇ ਨੇ! ਪਰ ਯਾਦ ਰੱਖਿਓ ਕਿਸਾਨ ਭੁੱਖਾ ਨਹੀਂ ਮਰਦਾ, ਉਹ ਤਾਂ ਝੋਨਾ ਬੀਜਣਾ ਬੰਦ ਕਰਕੇ ਆਪਣੇ ਖਾਣ ਜੋਗਾ ਅੰਨ ਤੇ ਦਾਲਾਂ ਸਬਜ਼ੀਆਂ ਉਗਾ ਹੀ ਲਊ, ਵਿਤ ਮੁਤਾਬਿਕ ਆਪਣੀਆਂ ਲੋੜਾਂ ਵੀ ਘਟਾ ਲਊ ਪਰ ਕਿਤੇ ਤੁਹਾਡੇ ਉੱਤੇ ਠੂਠਾ ਫੜਕੇ ਮੰਗਣ ਵਾਲਾ ਸਮਾਂ ਫ਼ੇਰ ਨਾ ਆਜੇ ਮੁੜਕੇ
ਸੋ ਇਹਨਾਂ ਕਾਲੇ ਕਾਨੂੰਨਾਂ ਨੂੰ ਸਿਰਫ਼ ਕਿਸਾਨ ਵਿਰੋਧੀ ਨਾ ਕਹੀ ਜਾਈਏ, ਇਹ ਦੇਸ਼ ਵਿਰੋਧੀ ਨੇ ਤੇ ਇਹਨਾਂ ਦਾ ਵਿਰੋਧ ਵੀ ਹਰ ਉਸ ਬੰਦੇ ਨੂੰ ਕਰਨਾ ਚਾਹੀਦਾ ਜਿਹੜਾ ਅੰਨ ਖਾਂਦਾI ਜੇ ਤੁਹਾਡਾ ਖਾਧੇ ਬਿਨਾ ਸਰਦਾ ਤਾਂ ਫ਼ੇਰ ਚੁੱਪ ਰਹਿ ਸਕਦੇ ਓ!
ਕਿਸਾਨ ਵੀਰੋ, ਤੁਹਾਨੂੰ ਵੀ ਬੇਨਤੀ ਆ ਕਿ ਇਸ ਵਾਰ ਦੀ ਫਸੀ ਨਿਬੇੜੋ, ਅੱਗੇ ਵਾਸਤੇ ਝੋਨਾ ਬੀਜਣਾ ਬੰਦ ਕਰ ਦਿਓ! ਓਹੀ ਬੀਜਿਓ ਜਿਸਦੀ ਤੁਹਾਨੂੰ ਲੋੜ ਐ ਜਾਂ ਸਿੱਧਾ ਘਰੇਲੂ ਖਪਤਕਾਰਾਂ ਨੂੰ ਵੇਚਣ ਜੋਗੀਆਂ ਕਣਕ, ਮੱਕੀ, ਦਾਲਾਂ ਸਬਜ਼ੀਆਂ ਬੀਜ ਲੈਣਾI ਸਾਨੂੰ ਪੰਜਾਬ ਦੀਆਂ ਰਵਾਇਤੀ ਫਸਲਾਂ ਵੱਲ ਮੁੜਨਾ ਪੈਣਾI ਬਾਕੀ ਇਹ ਕਾਨੂੰਨ ਤਾਂ ਹੁਣ ਆਏ ਨੇ, ਇਹਨਾਂ ਤੋਂ ਪਹਿਲਾਂ ਵੀ ਸਾਡੇ ਮਸਲੇ ਸੀ, ਉਹ ਨਾ ਭੁੱਲ ਜਾਇਓI ਸਾਨੂੰ ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਤੇ ਜ਼ੋਰ ਦੇਣਾ ਚਾਹੀਦਾ ਹੈ