Jaskaran Singh Sandhu

  • Home
  • Jaskaran Singh Sandhu

Jaskaran Singh Sandhu Contact information, map and directions, contact form, opening hours, services, ratings, photos, videos and announcements from Jaskaran Singh Sandhu, .

18/03/2026

ਮਾਸਟਰ ੰਧੂ #ਮੋਗਾ ਮਾਮਲਾ #ਅਦਾਲਤ_ਵੱਲੋਂ 2 #ਲੱਖ_ਜੁਰਮਾਨਾ 6% ਸਮੇਤ #ਵਿਆਜ ਖ਼ਰਚਾ ।

#ਸਰਕਾਰੀ_ਅਧਿਆਪਕ ਉੱਤੇ #ਛੇੜ_ਛਾੜ ਦਾ #ਝੂਠਾ ਮਾਮਲਾ ਦਰਜ ਕਰਾਉਣ ਵਾਲੀ ਸਰਕਾਰੀ ਸਕੂਲ ਦੀ #ਪ੍ਰਿੰਸੀਪਲ, #ਪਤੀ ਅਤੇ #ਸਾਬਕਾ_ਸਰਪੰਚ #ਧੱਲੇ_ਕੇ ਮਾਨਯੋਗ #ਮੋਗਾ ਵੱਲੋਂ #ਦੋਸ਼ੀ ਕਰਾਰ

( Fikarmand Media ਫਿਕਰਮੰਦ ਮੀਡੀਆ 097797 26576 ) ਬਹੁਤ ਲੰਮਾ ਸਮਾਂ ਚਰਚਿਤ ਰਹੇ ਸਰਕਾਰੀ ਅਧਿਆਪਕ ਿੰਘ ਆਰਟ ਕਰਾਫਟ ਟੀਚਰ ਤੇ #ਮਨਜੀਤ_ਕੌਰ #ਪ੍ਰਿੰਸੀਪਲ_ਸੀਨੀਅਰ_ਸੈਕੈਂਡਰੀ ਸਮਾਰਟ ਸਕੂਲ, #ਭੀਮ_ਨਗਰ ਕੈਂਪ ਮੋਗਾ ਵੱਲੋਂ ਕਰਵਾਏ ਗਏ #ਛੇੜ/ #ਛਾੜ ਦੇ ਪਰਚੇ ਨੂੰ #ਮਾਨਯੋਗ_ਅਦਾਲਤ ਵਿੱਚ #ਝੂਠੇ_ਪਾਏ ਜਾਣ ਤੇ ਮਾਣਯੋਗ #ਜੱਜ ਪੁਸ਼ਪਾ ਰਾਣੀ ਦੀ ਮੋਗਾ #ਅਦਾਲਤ ਵੱਲੋਂ ਮਨਜੀਤ ਕੌਰ ਪ੍ਰਿੰਸੀਪਲ,ਪਤੀ ਡਾਕਟਰ #ਸਵਰਨਜੀਤ_ਸਿੰਘ ਅਤੇ #ਸਿੰਦਰਪਾਲ_ਸਿੰਘ ਸਾਬਕਾ ਸਰਪੰਚ ਪਿੰਡ #ਧੱਲੇਕੇ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਜੁਰਮਾਨਾ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਮਿਡ ਡੇ ਮੀਲ ਦੇ ਪੈਸਿਆਂ ਦੇ ਵਿਵਾਦ ਅਤੇ ਹੋਰ ਬੇਨਿਯਮੀਆਂ ਦੇ ਚੱਲਦਿਆਂ ਸਰਕਾਰੀ ਹਾਈ ਸਕੂਲ ਧੱਲੇ ਕੇ ਦੇ ਅਧਿਆਪਕ ਜਸਕਰਨ ਸਿੰਘ ਆਰਟ ਐਂਡ ਕਰਾਫਟ ਟੀਚਰ ਅਤੇ ਸਕੂਲ ਮੁਖੀ ਮਨਜੀਤ ਕੌਰ ਦੇ ਵਿਚਕਾਰ ਇੱਕ ਵੱਡਾ ਵਿਵਾਦ ਪੈਦਾ ਹੋ ਗਿਆ ਸੀ। ਇਸ ਵਿਵਾਦ ਵਿੱਚ ਲਗਾਤਾਰ ਸ਼ਿਕਾਇਤਾਂ ਤੋਂ ਬਚਣ ਅਤੇ ਜਸਕਰਨ ਸਿੰਘ ਦੁਆਰਾ ਆਪਣੀ ਜੇਬ ਚੋਂ ਖਰਚੇ ਮਿਡ ਡੇ ਮੀਲ ਦੇ ਪੈਸਿਆਂ ਦੇ ਵਿਵਾਦ ਨੂੰ ਲੈ ਕੇ ਮਨਜੀਤ ਕੌਰ ਮੁੱਖ ਅਧਿਆਪਕਾਂ ਨੇ ਜਿਸ ਕਾਰਨ ਸਿੰਘ ਆਰਟ ਐਂਡ ਕਰਾਫਟ ਟੀਚਰ ਤੇ ਸਕੂਲ ਤੋਂ ਘਰ ਨੂੰ ਜਾਂਦਿਆਂ ਰਸਤੇ ਵਿੱਚ ਰੋਕ ਕੇ ਛੇੜਛਾੜ ਦੇ ਇਲਜਾਮ ਲਗਾ ਦਿੱਤੇ ਸਨ ਅਤੇ #ਫਰਵਰੀ_2014 ਵਿੱਚ ਪੁਲਿਸ ਕੋਲ ਝੂਠਾ ਪਰਚਾ ਦਰਜ ਕਰਵਾ ਦਿੱਤਾ ਸੀ। ਇਸ ਮਾਮਲੇ ਵਿੱਚ ਮਨਜੀਤ ਕੌਰ ਦਾ ਪਤੀ ਸਵਰਨਜੀਤ ਸਿੰਘ ਅਤੇ ਪਿੰਡ ਧੱਲੇਕੇ ਦਾ ਸਾਬਕਾ ਸਰਪੰਚ ਸ਼ਿੰਦਰਪਾਲ ਸਿੰਘ ਇਸ ਪਰਚੇ ਵਿੱਚ ਜਸਕਰਨ ਸਿੰਘ ਦੇ ਖਿਲਾਫ ਗਵਾਹ ਬਣੇ ਸਨ।
ਉਸ ਸਮੇਂ ਤੋਂ ਲੈ ਕੇ ਲਗਭਗ ਇੱਕ ਦਹਾਕੇ ਤੋਂ ਉੱਪਰ ਇਹ ਮਾਮਲਾ ਸਿੱਖਿਆ ਵਿਭਾਗ ਵਿੱਚ ਬਹੁਤ ਚਰਚਿਤ ਰਿਹਾ ਅਤੇ ਇਸ ਪਰਚੇ ਦਾ ਟਰਾਇਲ ਲਗਭਗ 8 ਤੋਂ 10 ਸਾਲ ਮਾਨਯੋਗ ਮੋਗਾ ਅਦਾਲਤ ਵਿੱਚ ਚੱਲਿਆ ਸੀ।
ਸਾਰੇ ਸਬੂਤਾਂ ਅਤੇ ਗਵਾਹਾਂ ਨੂੰ ਦੇਖਦੇ ਹੋਏ ਇਸ ਮਾਮਲੇ ਨੂੰ ਮਾਨਯੋਗ ਮੋਗਾ ਅਦਾਲਤ ਵੱਲੋਂ ਦੋ ਵਾਰ ਝੂਠਾ ਅਤੇ ਬੇਬੁਨਿਆਦ ਪਾਇਆ ਗਿਆ ਅਤੇ ਅਧਿਆਪਕ ਸਿੰਘ ਨੂੰ ਬਾ-ਇੱਜਤ #ਬਰੀ ਕੀਤਾ ਗਿਆ ਸੀ।
ਇਸ ਤੋਂ ਬਾਅਦ ਜਸਕਰਨ ਸਿੰਘ ਨੇ ਮਾਨਯੋਗ ਮੋਗਾ ਅਦਾਲਤ ਦੇ ਵਿੱਚ ਮਨਜੀਤ ਕੌਰ ਅਤੇ ਉਸਦੇ ਇਹਨਾਂ ਦੋ ਸਾਥੀਆਂ ਤੇ #ਝੂਠੀ_ਸਾਜਿਸ਼ ਤਹਿਤ ਕਹਾਣੀ ਰਜ ਕੇ ਝੂਠਾ ਪਰਚਾ ਦਰਜ ਕਰਵਾਉਣ ਸਬੰਧੀ ਮਾਣਹਾਨੀ ਦਾ ਕੇਸ ਕੀਤਾ ਗਿਆ ਸੀ। ਜਿਸ ਵਿੱਚ ਮਾਨਯੋਗ ਜੱਜ ਪੁਸ਼ਪਾ ਰਾਣੀ ਜੀ ਦੀ ਅਦਾਲਤ ਵੱਲੋਂ ਸਾਰੇ ਸਬੂਤਾਂ ਤੇ ਗਵਾਹਾਂ ਨੂੰ ਦੇਖਦਿਆਂ ਹੋਇਆਂ ਮਨਜੀਤ ਕੌਰ ਉਸਦੇ ਪਤੀ ਅਤੇ ਸ਼ਿੰਦਰਪਾਲ ਸਿੰਘ ਸਾਬਕਾ ਸਰਪੰਚ ਧੱਲੇ ਕੇ ਨੂੰ #ਦੋਸ਼ੀ_ਕਰਾਰ ਦਿੰਦਿਆਂ ੱਖ_ਰੁਪਏ #ਜੁਰਮਾਨਾ 6% #ਵਿਆਜ ਸਮੇਤ ਸਮੇਤ ਵਕੀਲਾਂ ਦਾ ਖਰਚਾ ਕੀਤਾ ਗਿਆ ਹੈ।
ਇਸ ਸਬੰਧੀ ਅਧਿਆਪਕ ਜਸਕਰਨ ਸਿੰਘ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਮਨਜੀਤ ਕੌਰ ਅਤੇ ਉਸਦੇ ਸਾਥੀਆਂ ਵੱਲੋਂ ਕੀਤੀ ਗਈ ਇਸ ਹਰਕਤ ਨੇ ਸਿੱਖਿਆ ਅਤੇ ਅਧਿਆਪਕ ਵਰਗ ਜਿਹੇ ਪਵਿੱਤਰ ਕਾਰਜ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਮੈਂ ਇਸ ਮਾਮਲੇ ਦਾ ਸੱਚ ਸਾਹਮਣੇ ਲਿਆ ਕੇ ਅਤੇ ਇਸ ਦੇ ਦੋਸ਼ ਨੂੰ ਝੂਠਾ ਅਤੇ ਗਲਤ ਸਾਬਿਤ ਕਰਕੇ ਸਿੱਖਿਆ ਵਿਭਾਗ ਅਤੇ ਅਧਿਆਪਨ ਕਾਰਜ ਨੂੰ ਕਲੰਕਿਤ ਹੋਣ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਜਸਕਰਨ ਸਿੰਘ ਨੇ ਇਹ ਵੀ ਕਿਹਾ ਕਿ ਬਹੁਤ ਦੁੱਖ ਅਤੇ ਅਫਸੋਸ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਦੇ ਬਹੁਤ ਸਾਰੇ ਅਧਿਕਾਰੀਆਂ ਨੇ ਵੀ ਸੱਚ ਨੂੰ ਜਾਣਦਿਆਂ ਹੋਇਆ ਮਨਜੀਤ ਕੌਰ ਦਾ ਸਾਥ ਦਿੱਤਾ ਅਤੇ ਇਸ ਨੂੰ ਹਰ ਥਾਂ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਉਸ ਨੇ ਕਿਹਾ ਕਿ ਵਾਰ ਵਾਰ ਸ਼ਿਕਾਇਤ ਦੇਣ ਦੇ ਬਾਵਜੂਦ ਸਿੱਖਿਆ ਅਧਿਕਾਰੀਆਂ ਨੇ ਮਨਜੀਤ ਕੌਰ ਦੀ ਜਾਂਚ ਕਰਨੀ ਵੀ ਜਰੂਰੀ ਨਹੀਂ ਸਮਝੀ ਜਿਸ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਿੱਖਿਆ ਵਿਭਾਗ ਦੇ ਅਧਿਕਾਰੀ ਇਸ ਝੂਠੀ ਔਰਤ ਦਾ ਕਿਵੇਂ ਸਾਥ ਦਿੰਦੇ ਰਹੇ ਹਨ। ਉਸ ਨੇ ਕਿਹਾ ਕਿ ਮਨਜੀਤ ਕੌਰ ਵੱਲੋਂ ਦਫਤਰੀ ਰਿਕਾਰਡ ਅਤੇ ਹੋਰ ਕੰਮਾਂ ਵਿੱਚ ਕੀਤੀਆਂ ਬੇਨਿਯਮੀਆਂ ਅੱਜ ਵੀ ਸਰਕਾਰੀ ਅਧਿਕਾਰੀਆਂ ਅਤੇ ਸਰਕਾਰ ਦਾ ਮੂੰਹ ਚੜਾ ਰਹੀਆਂ ਹਨ।
ਮਾਸਟਰ ਜਸਕਰਨ ਸੰਧੂ : 📲9501035793

ਆਪਣਾ ਪੱਖ ਦੇਣ ਲਈ ਸੰਪਰਕ : Fikarmandmedia 📲9779726576

16/03/2026

28/02/2026

Address


142001

Telephone

+919501035793

Website

Alerts

Be the first to know and let us send you an email when Jaskaran Singh Sandhu posts news and promotions. Your email address will not be used for any other purpose, and you can unsubscribe at any time.

  • Want your business to be the top-listed Photography Service?

Share