15/02/2024
ਪੰਜਾਬ ਦੀਆਂ ਦੋ ਕਿਸਾਨ ਜਥੇਬੰਦੀਆ ਦੇ ਦਰਮਿਆਨੇ ਆਧਾਰ ਵਾਲੇ ਕਿਸਾਨ ਆਗੂਆਂ ਨੇ ਦਿੱਲੀ ਜਾਣ ਦੀ ਆਵਾਜ਼ ਦਿਤੀ। ਕਾਮਰੇਡ, ਰਾਜੇਵਾਲ , ਚੜੂਨੀ , ਰਜਿੰਦਰ ਗਦਾਰ, ਉਗਰਾਹਾਂ, ਇਥੋਂ ਤਕ ਕਿ ਰਾਕੇਸ਼ ਟਕੈਤ ਨੇ ਕਿਹਾ ਕਿ ਇਸ ਸੱਦੇ ਨਾਲ ਉਹਨਾਂ ਦਾ ਕੋਈ ਲਾਕਾ ਦੇਕਾ ਨਹੀਂ । ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਪ ਮਹਾਰੇ ਲੋਕ ਦਿਲੀ ਵੱਲ ਤੁਰ ਪਏ, ਜਿਵੇ ਉਹ ਉਡੀਕ ਰਹੇ ਹੋਣ ਕਿ ਕੋਈ ਆਵਾਜ਼ ਮਾਰੇ। ਬਹੁਗਿਣਤੀ ਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਅਗਵਾਈ ਇਸ ਵਾਰ ਕੌਣ ਕਰ ਰਿਹਾ ਹੈ ਤੇ ਕੌਣ ਨਹੀਂ ?
ਉਹਨਾਂ ਦੇ ਅੰਦਰ ਕੁਝ ਬਲ ਰਿਹਾ ਹੈ , ਅੱਤ ਦੀ ਬੇਚੈਨੀ ਹੈ। ਮਰਨ ਮਿੱਟੀ ਚੜੀ ਹੋਈ ਹੈ, ਉਹ ਦਿੱਲੀ ਵਿੱਚ ਵੱਜ ਕੇ ਮਰਨ ਨੂੰ ਕਾਹਲੇ ਨੇ।
ਏਨੀ ਤਸੱਲੀ ਏ ਕਿ ਇਸ ਵਾਰ ਕਿਸੇ ਨੇ ਜੈਕਾਰੇ ਤੇ ਪਾਬੰਦੀ ਨਹੀਂ ਲਾਈ, ਨਿਸ਼ਾਨ ਸਾਹਿਬ ਸੁੱਟਵਾਏ ਨਹੀਂ ਤੇ ਨਾ ਹੀ ਕਿਹਾ ਕਿ ਆਪਣਾ ਧਰਮ ਘਰੇ ਰੱਖ ਕੇ ਮੋਰਚੇ ਆਓ। ਬੰਦੀ ਸਿੰਘਾਂ ਦੀ ਗੱਲ ਹੋ ਰਹੀ ਏ ।
ਇਸੇ ਕਰਕੇ ਅੱਜ ਕਾਮਰੇਡ ਯੂਨੀਅਨਾਂ ਦਾ ਕਾਡਰ ਲੀਡਰਾਂ ਤੋਂ ਬਾਗੀ ਹੋ ਕੇ ਦਿੱਲੀ ਵੱਲ ਤੁਰ ਪਿਆ , ਇਹਨਾਂ ਵੀ ਅੱਜ ਬਿਆਨ ਬਦਲ ਲਏ। ਜਦੋਂ ਦਿੱਲੀ ਜਾ ਪਹੁੰਚੇ ਤਾਂ ਸਾਰੇ ਤੁਰ ਪੈਣਗੇ।
ਜਿਹੜੇ ਕਹਿੰਦੇ ਸੀ ਕਿ ਤੁਸੀ ਲਾ ਲਓ ਮੋਰਚਾ, ਉਹ ਹੁਣ ਵੇਖ ਰਹੇ ਨੇ ਕਿ ਕੀ ਕਲਾ ਵਰਤ ਗਈ, ਬਿਨਾਂ "ਲਮਕਵੇਂ ਯੁੱਧ" ਦੇ ਇਨਕਲਾਬ ਆ ਗਿਆ।
ਇਕ ਮਿੱਤਰ ਨੂੰ ਪੁਛਿਆ ਉਹ ਕਹਿੰਦਾ ਦੀਪ ਸਿੱਧੂ ਦੇ ਖੂਨ ਦੀ ਮਹਿਕ ਖਿੱਚ ਰਹੀ ਏ, ਓਹਦੀ ਬਰਸੀ ਉਥੇ ਮਨਾਉਣੀ ਆ।
ਇਸ ਮੋਰਚੇ ਚ ਵੀ ਪਹਿਲਾਂ ਵਾਂਗ ਕਿਸੇ ਨੂੰ ਲੀਡਰਾਂ ਤੇ ਕੋਈ ਆਸ ਨਹੀਂ ਪਰ ਸਭ ਨੂੰ ਆਪਣੀ ਮਿੱਟੀ ਤੇ ਹੋਂਦ ਤੇ ਮਾਣ ਆ । ਆਗੂ ਮਿਲ ਜਾਵੇ ਤਾਂ ਇਹ ਮਿੱਟੀ ਸੋਨਾ ਹੋ ਜਾਵੇ ।
ਕਾਮਰੇਡ ਥੁੱਕ ਕੇ ਚੱਟਣ ਚ ਮਾਹਿਰ ਨੇ ਪਰ ਚੰਗਾ ਹੋਵੇ ਜੇ ਦਿੱਲੀ ਜਾਣ ਥਾਵੇਂ ਚੰਡੀਗੜ੍ਹ ਘੇਰ ਲੈਣ, ਜਿਹੜੇ ਮਸਲੇ ਪੰਜਾਬ ਸਰਕਾਰ ਦੇ ਵਸ ਆ ਉਹ ਇਹ ਹਲ ਕਰਵਾ ਲੈਣ , ਝਾੜੂ ਨੂ ਵੋਟਾਂ ਪਵਾਈਆਂ ਦਾ ਮੁੱਲ ਤਾਂ ਮੋੜਨ ।