ਕੁਲਜੀਤ ਸਿੰਘ ਸੇਖੋਂ Kuljit Singh Sekhon

  • Home
  • India
  • Bathinda
  • ਕੁਲਜੀਤ ਸਿੰਘ ਸੇਖੋਂ Kuljit Singh Sekhon

ਕੁਲਜੀਤ ਸਿੰਘ ਸੇਖੋਂ Kuljit Singh Sekhon ਕਲਮ ਤੇ ਕਿਤਾਬ ਨਾਲ ਮੁਹੱਬਤ ਕਰੋ

Permanently closed.
16/01/2026
21/11/2025

ਬਾਥੂ — ਸਾਗ ਨਹੀਂ, ਇਕ ਦਵਾਈ ਹੈ
ਸਾਗਾਂ ਦਾ ਸਿਰਮੌਰ — ਬਾਥੂ, ਸਭ ਤੋਂ ਵਧੀਆ ਆਹਾਰ।
ਬਾਥੂ ਨੂੰ ਅੰਗਰੇਜ਼ੀ ਵਿੱਚ Lamb’s Quarters ਤੇ ਵਿਗਿਆਨਕ ਭਾਸ਼ਾ ਵਿੱਚ Chenopodium album ਕਿਹਾ ਜਾਂਦਾ ਹੈ।
ਭਾਰਤ ਵਿੱਚ ਬਾਥੂ ਦਾ ਸਾਗ ਅਤੇ ਰਾਇਤਾ ਅਨਾਦਿਕਾਲ ਤੋਂ ਬਣਦਾ ਆ ਰਿਹਾ ਹੈ।
ਪੁਰਾਣੇ ਸਮੇਂ ਦਾ ਗਿਆਨ
ਸ਼ਿਲਪ ਸ਼ਾਸਤਰ ਵਿੱਚ ਵੀ ਲਿਖਿਆ ਹੈ ਕਿ —
ਪੁਰਾਣੇ ਲੋਕ ਘਰਾਂ ਨੂੰ ਹਰਾ ਰੰਗ ਦੇਣ ਲਈ ਪਲਾਸਟਰ ਵਿੱਚ ਬਾਥੂ ਮਿਲਾਉਂਦੇ ਸਨ।
ਸਾਡੀਆਂ ਦਾਦੀਆਂ-ਨਾਨੀਆਂ ਸਿਰ ਤੋਂ ਡੈਂਡਰਫ਼ ਲਈ ਬਾਥੂ ਦੇ ਪਾਣੀ ਨਾਲ ਵਾਲ ਧੋਂਦੀਆਂ ਸਨ।
ਇਹ ਸਚਮੁੱਚ ਗੁਣਾਂ ਦੀ ਖਾਨ ਹੈ
ਬਾਥੂ ਦੇ ਪੋਸ਼ਕ ਤੱਤ
ਬਾਥੂ ਵਿੱਚ ਇਹ ਸਾਰੇ ਵਿਟਾਮਿਨ ਭਰਪੂਰ ਹਨ—
B1, B2, B3, B5, B6, B9 ਅਤੇ Vitamin C
ਮਿਨਰਲ:
ਕੈਲਸ਼ੀਅਮ, ਲੋਹਾ, ਮੈਗਨੀਸ਼ੀਅਮ, ਮੈਗਨੀਜ਼, ਫਾਸਫੋਰਸ, ਪੋਟਾਸੀਅਮ, ਸੋਡਿਯਮ ਤੇ ਜ਼ਿੰਕ।
100 ਗ੍ਰਾਮ ਕੱਚੇ ਬਾਥੂ ਵਿੱਚ:
7.3 g ਕਾਰਬੋਹਾਈਡਰੇਟ
4.2 g ਪ੍ਰੋਟੀਨ
4 g ਫਾਈਬਰ
ਕੁੱਲ energy — 43 Kcal
ਜਦੋਂ ਬਾਥੂ ਲੱਸੀ ਜਾਂ ਦਹੀਂ ਵਿੱਚ ਮਿਲਾਇਆ ਜਾਵੇ, ਤਾਂ ਉਸ ਦਾ ਪੋਸ਼ਣ ਵਧ ਕੇ ਮਾਸ ਤੋਂ ਵੀ ਵੱਧ ਪ੍ਰੋਟੀਨ ਵਾਲਾ ਬਣ ਜਾਂਦਾ ਹੈ।
ਜੇ ਨਾਲ ਬਾਜਰੇ ਜਾਂ ਮੱਕੀ ਦੀ ਰੋਟੀ, ਮੱਖਣ ਅਤੇ ਗੁੜ ਹੋਵੇ — ਤਾਂ ਕਹਿੰਦੇ ਹਨ ਦੇਵਤਾ ਵੀ ਤਰਸਦੇ ਹਨ।
ਬਿਮਾਰੀਆਂ ਵਿੱਚ ਫਾਇਦੇ
ਅੱਜਕਲ ਡਾਕਟਰ ਸਭ ਤੋਂ ਪਹਿਲਾਂ ਵਿਟਾਮਿਨ ਦੀਆਂ ਗੋਲੀਆਂ, ਖ਼ਾਸਕਰ ਗਰਭਵਤੀ ਮਹਿਲਾਵਾਂ ਨੂੰ B ਅਤੇ C ਅਤੇ Iron ਦੇਂਦੇ ਹਨ।
ਪਰ ਬਾਥੂ ਵਿੱਚ ਇਹ ਸਭ ਕੁਝ ਕੁਦਰਤੀ ਰੂਪ ਵਿੱਚ ਮੌਜੂਦ ਹੈ।
ਇਸ ਲਈ ਬਾਥੂ:
✔️ ਪਹਲਵਾਨਾਂ ਤੋਂ ਲੈ ਕੇ ਗਰਭਵਤੀ ਔਰਤਾਂ ਤੱਕ
✔️ ਬੱਚਿਆਂ ਤੋਂ ਬੁਜ਼ੁਰਗਾਂ ਤੱਕ
ਸਭ ਲਈ ਅੰਮ੍ਰਿਤ ਜਿਹਾ ਹੈ।
ਫਾਇਦੇ:
ਇਹ ਖਾਣ ਨਾਲ ਗੁਰਦੇ ਵਿੱਚ ਪੱਥਰੀ ਨਹੀਂ ਬਣਦੀ
ਅਮਾਸ਼ੇ ਨੂੰ ਤਾਕਤ ਦਿੰਦਾ ਹੈ
ਗਰਮੀ ਨਾਲ ਵਧੇ ਹੋਏ ਲਿਵਰ ਨੂੰ ਠੀਕ ਕਰਦਾ ਹੈ
ਕਬਜ਼ ਨੂੰ ਦੂਰ ਕਰਦਾ ਹੈ
ਸ਼ਰੀਰ ਵਿੱਚ ਤਾਕਤ ਮਿਲਦੀ ਹੈ
ਇਸ ਵਿੱਚ ਮੌਜੂਦ ਜ਼ਿੰਕ ਜ਼ਨਾਨੀ/ਮਰਦਾਨੀ ਕਮਜ਼ੋਰੀ ਨੂੰ ਦੂਰ ਕਰਦਾ ਹੈ
ਇਸ ਨੂੰ ਕਿਵੇਂ ਖਾਇਆ ਜਾਏ?
✔️ ਘੱਟ ਮਸਾਲਿਆਂ ਵਿੱਚ ਪਕਾਓ
✔️ ਸਧਾਰਨ ਨਮਕ ਨਾ ਮਿਲਾਓ, ਜੇ ਲੋੜ ਹੋਵੇ ਤਾਂ ਕਾਲਾ ਨਮਕ
✔️ ਦੇਸੀ ਗਾ ਦੇ ਘੀ ਨਾਲ ਤੜਕਾ ਬਹੁਤ ਚੰਗਾ
✔️ ਬਾਥੂ ਦਾ ਉਬਲਾ ਪਾਣੀ ਵੀ ਲਾਭਕਾਰੀ
✔️ ਦਹੀਂ ਦਾ ਰਾਇਤਾ ਸਭ ਤੋਂ ਵਧੀਆ
ਖਾਸ ਨੁਸਖੇ
1. ਗੁਰਦੇ ਦੀ ਪੱਥਰੀ:
ਕੱਚੇ ਬਾਥੂ ਦਾ ਰਸ ਇੱਕ ਗਿਲਾਸ, ਉਸ ਵਿੱਚ ਸ਼ੱਕਰ ਮਿਲਾ ਕੇ ਰੋਜ਼ ਪੀਓ —
👉 ਪੱਥਰੀ ਟੁੱਟ ਕੇ ਨਿਕਲ ਸਕਦੀ ਹੈ।
2. ਰੁਕੀ ਹੋਈ ਮਹਾਵਾਰੀ:
ਬਾਥੂ ਦੇ 2 ਚਮਚ ਬੀਜ 1 ਗਿਲਾਸ ਪਾਣੀ ਵਿੱਚ ਉਬਾਲੋ।
ਅੱਧਾ ਰਹਿ ਜਾਏ ਤਾਂ ਛਾਣ ਕੇ ਪੀ ਜਾਓ।
👉 ਪਿਰੀਅਡਸ ਸਾਫ਼ ਖੁੱਲ ਕੇ ਆਉਣਗੇ।
3. ਪੇਸ਼ਾਬ ਦੇ ਰੋਗ:
ਅੱਧਾ ਕਿਲੋ ਬਾਥੂ, 3 ਗਿਲਾਸ ਪਾਣੀ ਵਿੱਚ ਉਬਾਲੋ।
ਪਾਣੀ ਛਾਣ ਕੇ ਬਾਥੂ ਨੂੰ ਨਿਚੋੜ ਕੇ ਉਸੇ ਪਾਣੀ ਵਿੱਚ ਮਿਲਾਓ।
ਫਿਰ ਨੀਬੂ, ਭੁੰਨਾ ਜੀਰਾ, ਕਾਲੀ ਮਿਰਚ, ਕਾਲਾ ਨਮਕ ਮਿਲਾ ਕੇ ਪੀਓ।
4. ਅੱਖਾਂ ਦੀ ਲਾਲੀ ਤੇ ਸੋਜ਼ :
ਰੋਜ਼ ਬਾਥੂ ਦੀ ਸਬਜ਼ੀ ਖਾਓ।
ਸਾਡੇ ਬਜ਼ੁਰਗਾਂ ਦੀ ਤੰਦਰੁਸਤੀ ਦਾ ਰਾਜ
ਉਹ ਕਹਿੰਦੇ ਸਨ —
“ਸਾਡੀ ਜ਼ਿੰਦਗੀ ਵਿੱਚ ਅਸੀਂ ਕਦੇ ਅੰਗਰੇਜ਼ੀ ਗੋਲੀ ਨਹੀਂ ਖਾਦੀ।”
ਕਾਰਣ?
👉 ਬਾਥੂ — ਖਾਣ ਤੋਂ ਲੈ ਕੇ ਦਵਾਈ ਅਤੇ ਘਰ ਨੂੰ ਰੰਗਣ ਤੱਕ ਵਰਤਿਆ ਜਾਂਦਾ ਸੀ।
ਪਰ ਅਫ਼ਸੋਸ—
ਅੱਜ ਅਸੀਂ ਆਪਣੇ ਖੇਤਾਂ ਵਿੱਚ ਜ਼ਹਰ (ਕੀਟਨਾਸ਼ਕ) ਪਾ ਕੇ ਇਸ ਵਰਦਾਨੀ ਬੂਟੀ ਨੂੰ ਹੀ ਨਸ਼ਟ ਕਰ ਰਹੇ ਹਾਂ।

🌸 ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇਧਾਰਮਿਕ ਕਵਿਤਾਸਰਦੀ ਦੀ ਰਾਤ ਸੀ ਕਠੋਰ, ਪਰ ਸਿੱਖੀ ਦੀ ਜੋਤ ਜਗਦੀ ਸੀ,ਥੰਨ੍ਹੇ ਬੁਰਜ ਵਿੱਚ ਮਾਂ ਗੁਜਰੀ, ਚੋਟੇ...
20/11/2025

🌸 ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦੇ

ਧਾਰਮਿਕ ਕਵਿਤਾ

ਸਰਦੀ ਦੀ ਰਾਤ ਸੀ ਕਠੋਰ, ਪਰ ਸਿੱਖੀ ਦੀ ਜੋਤ ਜਗਦੀ ਸੀ,
ਥੰਨ੍ਹੇ ਬੁਰਜ ਵਿੱਚ ਮਾਂ ਗੁਜਰੀ, ਚੋਟੇ ਸ਼ੇਰਾਂ ਨੂੰ ਸਾਂਭਦੀ ਸੀ।

ਨਾ ਕੰਬੇ ਸੂਰਮੇ ਬੱਚੇ, ਨਾ ਕੰਬੀਆਂ ਉਨ੍ਹਾਂ ਦੀਆਂ ਅੱਖਾਂ,
ਫਤਹ ਸਿੰਘ ਤੇ ਜ਼ੋਰਾਵਰ ਬੋਲੇ— "ਨਾਨਕ ਨਾਮ ਚੜ੍ਹਦੀ ਕਲਾ, ਮਾਤਾ ਜੀ, ਸਾਡੇ ਨਾਲ ਰੱਖਾ"।

ਸਿਰੇ-ਸਿਰੇ ਨਾਲ ਬੈਠ ਕੇ ਮਾਂ ਨੇ ਹੌਂਸਲੇ ਦੇ ਦੀਵੇ ਜਲਾਏ,
ਦੱਸਿਆ— "ਧਰਮ ਦੀ ਰੱਖਿਆ ਲਈ ਬੱਚੇ, ਨਾਨਕ ਦੇ ਘਰ ਜੰਮ ਆਏ"।

ਬਾਜ਼ਾਂ ਵਰਗੇ ਛੋਟੇ ਜੇਹੇ, ਪਰ ਹਿੰਮਤ ਵੱਡੀ ਪਹਾੜਾਂ ਜਿੰਨੀ,
ਬੇਖ਼ੌਫ਼ ਬਚਨ ਉਚਾਰਦੇ— "ਮੁਸਕਿਲ ਜੋ ਆਵੇ, ਸਹਿ ਲਵਾਂ, ਰੱਬ ਦੀ ਰਹਿਮਤ ਕਦੇ ਨਾ ਛੱਡਾਂ"।

ਵਾਜੀਰ ਖ਼ਾਨ ਦੀ ਦਰਗਾਹ 'ਚ ਜਦੋ ਕਸੌਟੀ ਦੀ ਘੜੀ ਆਈ,
ਡਰ ਗਿਆ ਜਹਾਨ ਸਾਰਾ, ਪਰ ਮਾਂ ਦੇ ਬੱਚਿਆਂ ਨੇ ਨਾ ਹੌਂਸਲਾ ਹਾਰਿਆ।

ਕਹਿੰਦੇ— "ਧਰਮ ਤੋਂ ਵਿੱਛੋੜਾ ਨਹੀਂ, ਸਿਰ ਤਾ ਕੁਰਬਾਨ ਹੋ ਜਾਵੇ,
ਸਿੱਖੀ ਦੇ ਰਾਹ 'ਚ ਸ਼ਹੀਦੀ, ਇਹੀ ਸਾਡੀ ਸਭ ਤੋਂ ਵੱਡੀ ਕਮਾਈ"।

ਮਾਂ ਗੁਜਰੀ ਨੇ ਜੋ ਸੁਣਿਆ, ਉਹ ਅੰਮ੍ਰਿਤ ਬਣ ਗਿਆ ਉਸਦਾ ਹਰ ਅੰਸੂ,
ਸੱਜੋ, ਧਰਤੀ ਧੰਨ ਹੋ ਗਈ, ਜਦੋ ਸ਼ਹੀਦ ਹੋਏ ਸਿੱਖੀ ਦੇ ਦੋ ਅਨਮੋਲ ਹੀਰੇ ਕੁਝ ਹੀ ਪਲਾਂ 'ਚ।

ਬੁਰਜਾਂ ਤੋਂ ਅਸਮਾਨ ਤੱਕ, ਅਜੇਂਦੀ ਆਵਾਜ਼ ਉਠੀ,
"ਧੰਨ ਮਾਂ ਗੁਜਰੀ! ਧੰਨ ਛੋਟੇ ਸਾਹਿਬਜ਼ਾਦੇ!"
ਸਦੀਆਂ ਤੱਕ ਇਹ ਨਾਂ ਹੀ ਸਿੱਖੀ ਦੀ ਰੂਹ ਨੂੰ ਰੌਸ਼ਨ ਕਰੇ।

17/11/2025

ਜਮੀਨ ਦੀ ਗਿਣਤੀ- ਮਿਣਤੀ ਬਾਰੇ ਜਾਣਕਾਰੀ..
1 ਕਿਲਾ=8 ਕਨਾਲਾਂ,160 ਮਰਲੇ=96 ਬਿਸਵੇ= 4.8 ਵਿਘੇ=1440 ਵਰਗ ਕਰਮ,43560 ਵਰਗ ਫੁੱਟ।
1 ਵਿਸਵਾ=50 ਵਰਗ ਗਜ=15 ਵਰਗ ਕਰਮ
- 1.66 ਮਰਲੇ=453.75 ਵਰਗ ਫੁੱਟ
1 ਕਨਾਲ=5445 ਵਰਗ ਫੁੱਟ=180 ਵਰਗ ਕਰਮ
- 20 ਮਰਲੇ=12 ਵਿਸਵੇ
1 ਵਿਘਾ=9075 ਵਰਗ ਫੁੱਟ=300 ਵਰਗ ਕਰਮ - 33.3 ਮਰਲੇ=20 ਵਿਸਵੇ
1 ਮਰਲਾ=272.2 ਵਰਗ ਫੁੱਟ=9 ਵਰਗ ਕਰਮ
- 30 ਗਜ= 0.6 ਵਿਸਵਾ
1 ਗਜ=0.91ਮੀਟਰ
1 ਮੀਟਰ=1.09 ਗਜ
1 ਕਰਮ=5 ਫੁਟ 6 ਇੰਚ
ਜਰੀਬ ਦੀ ਲੰਬਾਈ=55 ਫੁੱਟ ਮੀਟਰ
- 10 ਕਰਮ
- 16.76 ਮੀਟਰ
- 18.22 ਗਜ।
ਪੁਰਾਣੀ ਬੁਝਾਰਤ :
ਇਕ ਜਟ,ਧੀਆਂ ਅੱਠ
ਤੇ ਜਵਾਈ ਇਕ ਸੌ ਸੱਠ ।

ਜ਼ਮੀਨੀ ਮਾਪ ਦਾ ਹਿਸਾਬ ਕਿਤਾਬ''

1. 20 #ਮਰਲਿਆਂ ਦੀ 1 #ਕਨਾਲ ਹੁੰਦੀ ਹੈ
2. 8 #ਕਨਾਲਾਂ ਦਾ 1 #ਕਿੱਲਾ(ਏਕੜ) ਹੁੰਦਾ ਹੈ
3. 1 #ਕਿੱਲੇ ਵਿਚ 160 #ਮਰਲੇ ਹੁੰਦੇ ਹਨ
4. 1 #ਕਿੱਲਾ 36×40 #ਕਰਮਾਂ ਦਾ ਹੁੰਦਾ ਹੈ
5. 1 #ਕਿੱਲੇ ਵਿਚ 96 #ਵਿਸਵੇ ਹੁੰਦੇ ਹਨ
6. 1 #ਕਨਾਲ ਵਿਚ 12 #ਵਿਸਵੇ ਹੁੰਦੇ ਹਨ
7. 1 #ਕਨਾਲ ਵਿਚ 20 #ਮਰਲੇ ਹੁੰਦੇ ਹਨ
8. 20 #ਵਿਸਵਿਆਂ ਦਾ 1 #ਬਿੱਘਾ ਹੁੰਦਾ ਹੈ
9. 1 #ਵਿਸਵੇ ਵਿੱਚ 20 #ਬਿਸਵਾਸੀਆਂ ਹੁੰਦੀਆਂ ਹਨ
10. 12 #ਇੰਚ ਦਾ ਇੱਕ = 1 #ਫੁੱਟ
11. 3 #ਫੁੱਟ ਦਾ ਇੱਕ = 1 #ਗਜ਼
12. 220 #ਗਜ਼ ਦੀ ਇੱਕ = 1 #ਫਰਲਾਂਗ
13. 1760 #ਗਜ਼ ਦਾ ਇੱਕ = 1 #ਮੀਲ
14. 8 #ਫਰਲਾਂਗ ਦਾ ਇੱਕ =1 #ਮੀਲ ।

ਪਿੰਡ ਦੇ ਅਕਾਊਂਟੈਂਟ ਦੁਆਰਾ ਵਰਤੀਆਂ ਜਾਣ ਵਾਲੀਆਂ ਕੁਝ ਮਹੱਤਵਪੂਰਨ ਭੂਮੀ ਮਾਪ ਇਕਾਈਆਂ ਹੇਠਾਂ ਦਿੱਤੀਆਂ ਗਈਆਂ ਹਨ:

8 ਕਨਾਲ = 1 ਏਕੜ (ਕਿੱਲਾ)
ਏਕੜ ਨੂੰ ਕਿੱਲਾ ਜਾਂ ਘੂਮਾਂਨ ਵੀ ਕਿਹਾ ਜਾਂਦਾ ਹੈ

20 ਮਰਲੇ = 1 ਕਨਾਲ

160 ਮਰਲੇ = 1 ਏਕੜ (1 ਕਿੱਲਾ)

1 ਮਰਲਾ = 9 ਵਰਗ ਕਰਮਾਂ

1 ਮਰਲਾ = 272.25 ਵਰਗ ਫੁੱਟ

1 ਕਰਮ = 66 "57"

1 ਏਕੜ =4.75ਬਿਗਾ

1 ਏਕੜ = 1 ਅਤੇ 3/5 ਵੱਡੇ

1 ਬਿਸਵਾ = 440 ਵਰਗ ਫੁੱਟ

1 ਬੀਹਘੇ = 20 ਬਿਸਵਾ / 22500 ਵਰਗ ਫੁੱਟ (ਰਾਜਸਥਾਨ ਵਿੱਚ ਇਹ 165 ਏਕੁਇਟਿਸ ਵਰਗ ਫੁੱਟ ਹੈ ਅਰਥਾਤ 27225)

1 ਬੀਹਘੇ = 209 Are (ਗਵਾਲੀਅਰ ਚੈਨ)

1 ਬਿਸਵਾਂਸੀ= 22 ਸਕਿੰਟ ਫੀ

1 ਬਿਸਵਾ = 20 ਬਿਸਵਾਂਸੀ

1 ਕਿੱਸਵਸੀ = 2.8125 ਵਰਗ ਫੁੱਟ

1 ਗੁੰਥਾ = 121 ਸਕੇਇਰ ਯਾਰਡ

ਕੀਰਤਨ ਗਾਇਨ ਦੇ ਦੋਸ਼ ਵਜੋਂ, 11 ਅਕਤੂਬਰ 1711 ਵਾਲੇ ਦਿਨ ਬਾਦਸ਼ਾਹ ਬਹਾਦਰ ਸ਼ਾਹ ਦੇ ਹੁਕਮਾਂ' ਤੇ  ਭੱਟ ਕੀਰਤ ਜੀ ਦੇ ਤਿੰਨ ਪੋਤੇ ਅਤੇ ਚਾਰ ਪੜਪੋ...
11/10/2025

ਕੀਰਤਨ ਗਾਇਨ ਦੇ ਦੋਸ਼ ਵਜੋਂ, 11 ਅਕਤੂਬਰ 1711 ਵਾਲੇ ਦਿਨ ਬਾਦਸ਼ਾਹ ਬਹਾਦਰ ਸ਼ਾਹ ਦੇ ਹੁਕਮਾਂ' ਤੇ ਭੱਟ ਕੀਰਤ ਜੀ ਦੇ ਤਿੰਨ ਪੋਤੇ ਅਤੇ ਚਾਰ ਪੜਪੋਤੇ ਭਾਵ ਇਨ੍ਹਾਂ ਸੱਤ ਅੰਮ੍ਰਿਤਧਾਰੀ ਸਿੰਘਾਂ ਨੂੰ ਜਿਊਂਦੇ ਧਰਤੀ ਵਿਚ ਦਫ਼ਨ ਕਰਕੇ ਸ਼ਹੀਦ ਕਰ ਦਿੱਤਾ ਗਿਆ:
ਗੁਰਦੀਪ ਸਿੰਘ ਜਗਬੀਰ( ਡਾ.)
11 ਅਕਤੂਬਰ 1711 ਵਾਲੇ ਦਿਨ ਬਾਦਸ਼ਾਹ ਬਹਾਦਰ ਸ਼ਾਹ ਦੇ ਹੁਕਮਾਂ' ਤੇ ਭਟ ਕੀਰਤ ਜੀ ਦੇ ਤਿੰਨ ਪੋਤੇ ਅਤੇ ਚਾਰ ਪੜਪੋਤੇ ਭਾਵ ਇਨ੍ਹਾਂ ਸੱਤ ਅੰਮ੍ਰਿਤਧਾਰੀ ਕਵੀਆਂ ਨੂੰ ਜਿਊਂਦੇ ਧਰਤੀ ਵਿਚ ਦਫ਼ਨ ਕਰਕੇ ਸ਼ਹੀਦ ਕਰ ਦਿੱਤਾ ਗਿਆ।ਬਾਦਸ਼ਾਹ ਬਹਾਦਰ ਸ਼ਾਹ ਵਲੋਂ ਇਹ ਹੁਕਮ, ਇਸ ਕਰਕੇ ਦਿੱਤਾ ਗਿਆ,ਕਿਉਂਕਿ ਉਨ੍ਹਾਂ ਦਾ ਕਸੂਰ ਇਤਨਾ ਸੀ ਕਿ ਇਨ੍ਹਾਂ ਨੇ ਅੰਮ੍ਰਿਤ ਛਕ ਕੇ, ਮੁਗ਼ਲ ਰਾਜ ਵਿੱਚ ਸੰਗੀਤ ਗਾਇਨ ਦੀ ਜ਼ੁਰਅਤ ਕੀਤੀ ਸੀ। ਇਨ੍ਹਾਂ ਦੇ ਨਾਮ ਸਨ, ਭੱਟ ਕੇਸੋ ਸਿੰਘ ਜੀ, ਭੱਟ ਹਰੀ ਸਿੰਘ ਜੀ ਅਤੇ ਭੱਟ ਭਾਈ ਦੇਸਾ ਸਿੰਘ ਜੀ।ਇਹ ਤੀਨੋਂ ਭੱਟ ਕੀਰਤ ਜੀ ਦੇ ਪੋਤਰੇ ਸਨ। ਭੱਟ ਕੇਸੋ ਸਿੰਘ ਦਾ ਪੁੱਤਰ ਸੀ ਭਾਈ ਨਰਬਦ ਸਿੰਘ ਅਤੇ ਭਾਈ ਹਰੀ ਸਿੰਘ ਜੀ ਦੇ ਪੁੱਤਰ ਸਨ ਭਾਈ ਤਾਰਾ ਸਿੰਘ, ਭਾਈ ਸੇਵਾ ਸਿੰਘ ਅਤੇ ਭਾਈ ਦੇਵਾ ਸਿੰਘ ਜੀ।
ਭੱਟ ਕੀਰਤ ਜੀ ਜਿੱਥੇ ਇੱਕ ਮਹਾਨ ਕਵੀ ਹੋਣ ਦੀ ਪ੍ਰਤਿਭਾ ਦੇ ਮਾਲਕ ਸਨ ਉਥੇ ਉਹ ਇਕ ਮਹਾਨ ਯੋਧੇ ਵੀ ਸਨ। ਆਪ ਜੀ ਦੀ ਕਾਵਿ ਨੂੰ ਸਾਹਿਬ ਪਾਤਸ਼ਾਹ ਸ਼ਹੀਦ ਗੁਰੂ ਅਰਜਨ ਦੇਵ ਜੀ ਨੇ ਬਾਣੀ ਦਾ ਦਰਜਾ ਦਿੱਤਾ ਸੀ। ਇੰਜ ਸਾਹਿਬ ਪਾਤਸ਼ਾਹ ਸ਼ਹੀਦ ਗੁਰੂ ਅਰਜਨ ਦੇਵ ਜੀ ਨੇ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਭਾਈ ਕੀਰਤ ਜੀ ਦੀ ਮੁਬਾਰਕ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕੀਤਾ ਸੀ।ਭੱਟ ਕੀਰਤ ਜੀ ਛੇਵੇਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਫੌਜ ਵਿੱਚ ਇੱਕ ਨਾਮੀ ਫੌਜੀ ਵੀ ਸਨ। ਆਪ ਚੋਥੇ ਸਤਿਗੁਰੂ ਗੁਰੂ ਰਾਮਦਾਸ ਅਤੇ ਸ਼ਹੀਦ ਗੁਰੂ ਅਰਜੁਨ ਦੇਵ ਜੀ ਦੇ ਦਰਬਾਰਾਂ ਵਿੱਚ ਬਤੌਰ ਕਵੀ ਦੇ ਸ਼ਾਮਲ ਰਹਿੰਦੇ ਸਨ।
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 1395 ਤੋਂ ਅੰਗ 1405 ਤੱਕ ਆਪ ਜੀ ਦੇ ਲਿਖੇ ਅੱਠ ਸਵਈਏ ਸ਼ਾਮਿਲ ਹਨ। ਇਹਨਾਂ ਵਿਚੋਂ ਚਾਰ ਸਵਈਏ ਤੀਜੇ ਸਤਿਗੁਰੂ ਗੁਰੂ ਅਮਰਦਾਸ ਜੀ ਦੀ ਅਤੇ ਚਾਰ ਚੌਥੇ ਸਤਿਗੁਰੂ ਗੁਰੂ ਰਾਮਦਾਸ ਜੀ ਦੀ ਵਡਿਆਈ ਵਿੱਚ ਲਿਖੇ ਗਏ ਹਨ।
ਅੱਜ ਵੀ ਭੱਟ ਕੀਰਤ ਦੇ ਮੁਬਾਰਕ ਸਵਈਏ "ਇੱਕ ਅਰਦਾਸਿ ਭਾਟੁ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ" ਦੇ ਗਾਇਣ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪ੍ਰਕਾਸ਼ ਕੀਤਾ ਜਾਂਦਾ ਹੈ।
ਕੀਰਤ ਭੱਟ ਜੀ,ਸ਼ਹੀਦ ਭਾਈ ਮਨੀ ਸਿੰਘ ਦੇ ਦਾਦਾ ਜੀ ਭਾਈ ਬੱਲੂ ਜੀ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਲੜਾਈ ਦੇ ਦੋਰਾਨ ਸ਼ਹੀਦ ਹੋ ਗਏ ਸਨ। ਗਿਆਨੀ ਗਰਜਾ ਸਿੰਘ ‘ਸ਼ਹੀਦ ਬਿਲਾਸ ਭਾਈ ਮਨੀ ਸਿੰਘ’ ਦੀ ਭੂਮਿਕਾ ਵਿੱਚ ਲਿਖਦੇ ਹਨ, ‘‘ਕੀਰਤ ਭੱਟ ਦੀ ਸ਼ਹਾਦਤ ਭਾਈ ਮਨੀ ਸਿੰਘ ਦੇ ਦਾਦਾ ਬੱਲੂ ਪੰਵਾਰ ਸਮੇਤ ਸ੍ਰੀ ਅੰਮ੍ਰਿਤਸਰ ਸਾਹਿਬ, ਵਿਖੇ ਮੁਖਲਸ ਖਾਨ ਫੌਜਦਾਰ ਗੋਰਖਪੁਰੀ ਦੇ ਨਾਲ ਲੜਦਿਆਂ , 17 ਵੈਸਾਖ 1691 ਬਿਕਰਮੀ ,15 ਅਪਰੈਲ 1634 ਵਾਲੇ ਦਿਨ ਹੋਈ ਸੀ।’’ ਸੋ ਇਸ ਜੰਗ ਵਿੱਚ ਭੱਟ ਕੀਰਤ ਜੀ ਨੇ ਤੁਰਕਾਂ ਨਾਲ ਲੜਦਿਆਂ ਸ਼ਹਾਦਤ ਦਾ ਜਾਮ ਪੀਤਾ ਸੀ।
ਥੋੜਾ ਜਿਹਾ ਜੇ ਆਪਾਂ ਇਤਿਹਾਸਕ ਪਿਛੋਕੜ ਵੱਲ ਝਾਤ ਮਾਰੀਏ ਤਾਂ ਜਿਹੜੇ ਇਤਿਹਾਸਕ ਤੱਥ ਸਾਡੇ ਸਾਹਮਣੇ ਆਂਦੇ ਹਨ ਉਨ੍ਹਾਂ ਮੁਤਾਬਿਕ 23 ਜੁਲਾਈ 1707 ਵਾਲੇ ਦਿਨ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਮੁਲਾਕਾਤ ਬਹਾਦਰ ਸ਼ਾਹ ਦੇ ਨਾਲ ਆਗਰੇ ਦੇ ਲਾਲ ਕਿਲ੍ਹੇ ਵਿੱਚ ਹੋਈ। ਜਿਥੇ ਬਹਾਦਰ ਸ਼ਾਹ ਨੇ ਆਪਣੇ ਦਰਬਾਰ ਵਿਚ ਸਤਿਗੁਰੂ ਜੀ ਨੂੰ 'ਖਿੱਲਤ' ਦੇ ਕੇ ਸਨਮਾਨਿਤ ਕੀਤਾ।
20 ਫ਼ਰਵਰੀ 1707 ਵਾਲੇ ਦਿਨ ਬਾਦਸ਼ਾਹ ਔਰੰਗਜ਼ੇਬ ਦੀ ਮੌਤ ਪਿੱਛੋਂ ਦਿੱਲੀ ਦੀ ਰਾਜਗੱਦੀ ਦੇ ਵਾਰਸਾਂ ਵਲੋਂ ਹਿੰਦੂਸਤਾਨ ਦਾ ਰਾਜ ਤੱਖਤ ਹਾਸਲ ਕਰਨ ਦੇ ਲਈ ਲੜਾਈ ਸ਼ੁਰੂ ਹੋ ਗਈ, ਇਹ ਜੰਗ ਮੁੱਖ ਤੌਰ ਤੇ ਔਰੰਗਜ਼ੇਬ ਦੇ ਪੁੱਤਰਾਂ, ਸ਼ਹਿਜ਼ਾਦਾ ਤਾਰਾ ਆਜ਼ਮ ਅਤੇ ਸ਼ਹਿਜ਼ਾਦਾ ਮੁਅੱਜ਼ਮ, ਜਿਹੜਾ ਬਾਅਦ ਵਿੱਚ ਬਹਾਦੁਰ ਸ਼ਾਹ ਕਰ ਕੇ ਜਾਣਿਆ ਗਿਆ, ਵਿਚਕਾਰ ਹੋਈ।
8 ਜੂਨ 1707 ਵਾਲੇ ਦਿਨ ਬਹਾਦੁਰ ਸ਼ਾਹ ਨੇ ਆਪਣੇ ਭਰਾ ਸ਼ਹਿਜ਼ਾਦਾ ਤਾਰਾ ਆਜ਼ਮ ਦੇ ਖਿਲਾਫ ਜੰਗ ਦੇ ਵਿੱਚ ਸਾਹਿਬ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਮਦਦ ਮੰਗੀ ਅਤੇ ਸਾਹਿਬ ਪਾਤਸ਼ਾਹ ਵਲੋਂ ਦਿੱਤੀ ਗਈ ਮਦਦ ਦੇ ਕਾਰਣ ਬਹਾਦਰ ਸ਼ਾਹ ਇਸ ਜੰਗ ਨੂੰ ਜਿੱਤ ਕੇ ਦਿੱਲੀ ਦਾ ਤਖਤ ਹਾਸਲ ਕਰਣ ਵਿੱਚ ਸਫਲ ਹੋ ਗਿਆ।
ਇਸ ਜੰਗ ਦਾ ਮੁਕਾਮ ਜਜ਼ਾਊ ਕਿਲ੍ਹਾ ਆਗਰਾ ਵਿਖੇ ਸੀ ਜਿੱਥੇ
ਇਹ ਲੜਾਈ ਲੜੀ ਗਈ ਜਿਸ ਵਿੱਚ ਬਹਾਦਰ ਸ਼ਾਹ ਦੀ ਮਦਦ ਦੇ ਲਈ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਦੀ ਫੌਜ ਭੇਜੀ।
ਸ਼ਹਿਜ਼ਾਦਾ ਤਾਰਾ ਆਜ਼ਮ ਇਸ ਲੜਾਈ ਵਿੱਚ ਈਸਾ ਖਾਂ ਦੇ ਤੀਰ ਦੇ ਨਾਲ ਮਾਰਿਆ ਗਿਆ ਇਹ ਤੀਰ ਈਸਾ ਖਾਂ ਨੂੰ, ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਇਨਾਇਤ ਕੀਤਾ ਸੀ।
ਜਿਸ ਵਕਤ ਮੁਗਲ ਸ਼ਹਿਜਾਦੇ ਬਹਾਦਰ ਸ਼ਾਹ ਨੇ ਸਾਹਿਬ ਪਾਤਸ਼ਾਹ ਜੀ ਪਾਸ ਮਦਦ ਦੇ ਲਈ ਪਹੁੰਚ ਕੀਤੀ ਸੀ ਤਾਂ ਸਤਿਗੁਰੂ ਜੀ ਨੇ ਕੁਝ ਸ਼ਰਤਾਂ' ਤੇ ਇਸਨੂੰ ਮਦਦ ਦੇਣ ਦੇ ਲਈ ਪ੍ਰਵਾਨਗੀ ਦਿੱਤੀ ਸੀ। ਉਸ ਵਕਤ ਉਸਨੇ ਗੁਰੂ ਜੀ ਵਲੋਂ ਕਹੀਆਂ ਸਾਰੀਆਂ ਗਲਾਂ ਨੂੰ ਝੱਟ ਪ੍ਰਵਾਨ ਕਰ ਲਿਆ ਸੀ ਅਤੇ ਜੰਗ ਜਿੱਤਣ ਤੋਂ ਬਾਅਦ ਸਾਰੇ ਵਾਅਦੇ ਨਿਭਾਉਣ ਦਾ ਵਾਅਦਾ ਕੀਤਾ ਸੀ। ਇਨ੍ਹਾਂ ਵਾਦਿਆਂ ਵਿਚ ਉਨ੍ਹਾਂ ਜ਼ਾਲਮਾਂ ਨੂੰ ਸਿੰਘਾਂ ਦੇ ਹਵਾਲੇ ਕਰਣਾ ਸ਼ਾਮਲ ਸੀ ਜਿਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਸਿੱਖਾਂ ਅਤੇ ਆਮ ਲੋਕਾਂ ਉਤੇ ਅੱਤਿਆਚਾਰ ਕੀਤੇ ਸਨ । ਬਹਾਦੁਰ ਸ਼ਾਹ ਦੀ ਜਿੱਤ ਤੋਂ ਬਾਅਦ ਜਦੋਂ ਉਹ ਦਿੱਲੀ ਦੇ ਤਖਤ ਤੇ ਬੈਠਾ ਤਾਂ ਸਾਹਿਬ ਪਾਤਸ਼ਾਹ ਨੇ ਉਸ ਨੂੰ, ਉਨ੍ਹਾਂ ਦਸ ਅਪਰਾਧੀਆਂ ਦੀ ਲਿਸਟ ਭੇਜੀ ਜਿਨ੍ਹਾਂ ਵਿੱਚ ਵਜ਼ੀਰ ਖਾਨ (ਸਰਹਿੰਦ) ਸੁੱਚਾ ਨੰਦ (ਸਰਹਿੰਦ) ਗੰਗੂ ਬ੍ਰਾਹਮਣ (ਖੇੜੀ) ਜਾਨੀ (ਮੋਰਿੰਡਾ) ਮਾਨੀ (ਮੋਰਿੰਡਾ) ਸ਼ਮਸ ਖਾਨ (ਬਜਵਾੜਾ) ਮੁਕਰਮ ਖਾਨ (ਜਲੰਧਰ) ਅਤੇ ਸ਼ਾਹ ਦਿਲਾਵਰ ਖਾਨ (ਲਾਹੌਰ) ਦੇ ਨਾਂ ਸ਼ਾਮਲ ਸਨ।
ਗੁਰੂ ਜੀ ਦੇ ਸਹਿਯੋਗ ਸਦਕਾ ਜੰਗ ਜਿੱਤਣ ਅਤੇ ਰਾਜ ਤੱਖਤ ਤੇ ਬੈਠਣ ਮਗਰੋਂ ਬਹਾਦੁਰ ਸ਼ਾਹ ਨੇ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਨਾਲ 23 ਜੁਲਾਈ 1707 ਵਾਲੇ ਦਿਨ ਮੁਲਾਕਾਤ ਕੀਤੀ।ਇਹ ਮੁਲਾਕਾਤ ਆਗਰੇ ਦੇ ਲਾਲ ਕਿਲ੍ਹੇ ਵਿੱਚ ਹੋਈ। ਜਿਥੇ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਦਾ ਆਪਣੇ ਦਰਬਾਰ ਵਿਚ ਖਿੱਲਤ ਦੇ ਕੇ ਸਨਮਾਨ ਕੀਤਾ। ਇਸ ਖਿੱਲਤ ਵਿੱਚ ਇੱਕ ਤਲਵਾਰ ਅਤੇ ਕੁਝ ਹੋਰ ਤੋਹਫ਼ੇ , ਜੋ ਖਿਲਤ ਦੇ ਰੂਪ ਵਿੱਚ ਭੇਟ ਕੀਤੇ, ਉਨ੍ਹਾਂ ਦੀ ਉਸ ਵਕਤ ਕੀਮਤ, ਇਕ ਅੰਦਾਜ਼ੇ ਦੇ ਮੁਤਾਬਿਕ 60,000 ਮੁਗਲਈ ਸਿੱਕੇ ਸੀ। ਇਸ ਖਿੱਲਤ ਦੇ ਵਿੱਚ ਇੱਕ ਪੁਸ਼ਾਕ ਵੀ ਸੀ।ਸਤਿਗੁਰੂ ਜੀ ਨੇ ਇਹ ਸਾਰੀਆਂ ਵਸਤੂਆਂ ਸੇਵਾਦਾਰ ਨੂੰ ਪਕੜਾ ਦਿੱਤੀਆਂ ਤਾ ਮੌਲਵੀਆਂ ਨੇ ਬਾਦਸ਼ਾਹ ਨੂੰ ਕਿਹਾ ਕਿ ਸਤਿਗੁਰੂ ਦਰਬਾਰ ਦੇ ਅਸੂਲਾਂ ਦੀ ੳੁਲੰਘਣਾ ਕਰ ਰਹੇ ਹਨ ਕਿਉਂਕਿ ਖਿੱਲਤ ਵਿੱਚ ਪ੍ਰਾਪਤ ਹੋਈ ਪੁਸ਼ਾਕ ਨੂੰ ਬਾਦਸ਼ਾਹ ਦੇ ਸਾਹਮਣੇ ਹੀ ਪਹਿਨਣਾ ਹੁੰਦਾ ਹੈ। ਤਾਂ ਬਾਦਸ਼ਾਹ ਨੇ ਕਿਹਾ ਕਿ ਇਹ ਕਨੂੰਨ ਸਾਡੀ ਸਲਤਨਤ ਦੀ ਪਰਜਾ ਵਾਸਤੇ ਹੈ ਅਤੇ ਸਤਿਗੁਰੂ ਜੀ ਕਿਸੇ ਦੀ ਵੀ ਪਰਜਾ ਨਹੀਂ ਹਨ।
ਇਸ ਮੁਲਾਕਾਤ ਵਿਚ ਬਹਾਦਰ ਸ਼ਾਹ ਨੇ ਵਾਅਦਾ ਕੀਤਾ ਕਿ ਉਹ 1705 ਵਿਚ ਗੁਰੂ ਸਾਹਿਬ ਦਾ ਪਰਿਵਾਰ ਅਤੇ ਬੇਗੁਨਾਹੇ ਲੋਕਾਂ ਨੂੰ ਸ਼ਹੀਦ ਕਰਨ ਵਾਲਿਆਂ ਅਤੇ ਅਨੰਦਪੁਰ ਸਾਹਿਬ ’ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਦੇਵੇਗਾ। ਪਰ ਵਕਤ ਪੈਣ ਤੇ ਉਹ ਆਪਣੇ ਕੀਤੇ ਵਾਦਿਆਂ ਨੂੰ ਨਿਭਾਉਣ ਵਿੱਚ ਟਾਲਮਟੋਲ ਕਰਣ ਲੱਗਾ ਤਾਂ ਸਾਹਿਬ ਪਾਤਸ਼ਾਹ ਜੀ, ਉਸਦੀ ਦੀ ਨੀਅਤ ਵਿੱਚ ਆਈ ਖੋਟ ਨੂੰ ਸਮਝ ਗਏ।
ਸਤਿਗੁਰੂ ਸਾਹਿਬ ਅਤੇ ਨਵੇਂ ਬਣੇ ਬਾਦਸ਼ਾਹ ਵਿਚਾਲੇ ਵਿਚਾਰ-ਵਟਾਂਦਰੇ ਦਾ ਦੌਰ ਕੁਝ ਸਮੇਂ ਦੇ ਲਈ ਤਾਂ ਜਾਰੀ ਰਿਹਾ ਪਰ ਜਦੋਂ ਸਤਿਗੁਰੂ ਜੀ ਨੇ ਮਹਿਸੂਸ ਕੀਤਾ ਕਿ ਇਹ ਮੁਗਲ ਰਾਜਾ ਹੁਣ ਚੋਪੜੀਆਂ ਚੋਪੜੀਆਂ ਚਾਲਾਂ ਵਰਤ ਰਿਹਾ ਹੈ ਅਤੇ ਚਲਾਕ ਲੂੰਬੜ ਚਾਲਾਂ ਰਾਹੀਂ ਆਪਣੇ ਵਾਦਿਆਂ ਨੂੰ ਨਿਭਾਉਣ ਤੋਂ ਦੌੜ ਰਿਹਾ ਹੈ ਤਾਂ ਸਤਿਗੁਰੂ ਜੀ ਨੇ ਉਸ ਦੇ ਨਾਲ ਦੋਸਤੀ ਖਤਮ ਕਰਨ ਦਾ ਫ਼ੈਸਲਾ ਕੀਤਾ।
ਸਤਿਗੁਰੂ ਪਾਤਸ਼ਾਹ ਜੀ ਦੇ ਇਸ ਸੰਸਾਰ ਤੋਂ ਪ੍ਰਸਥਾਨ ਕਰਣ ਤੋਂ ਬਾਅਦ ਬਹਾਦੁਰ ਸ਼ਾਹ ਸਤਿਗੁਰੂ ਜੀ ਅਤੇ ਸਿੱਖਾਂ ਵੱਲੋਂ ਕੀਤੇ ਸਾਰੇ ਅਹਿਸਾਨਾਂ ਨੂੰ ਉੱਕਾ ਹੀ ਭੁੱਲ ਗਿਆ।ਅਸਲ ਵਿੱਚ ਇਹ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦੀ ਲਗਾਤਾਰ ਹੋ ਰਹੀ ਚੜ੍ਹਤ ਤੋਂ ਬਹੁਤ ਦੁਖੀ ਹੋ ਗਿਆ ਸੀ।
20 ਮਈ 1710 ਵਾਲੇ ਦਿਨ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੂੰ ਖਬਰ ਮਿਲੀ ਕਿ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸਰਹੰਦ ਦੀ ਇਟ ਨਾਲ ਇਟ ਖੜਕਾ ਕੇ ਸ਼ਹਿਰ ਉੱਤੇ ਮੁਕਮਲ ਕਬਜ਼ਾ ਕਰ ਲਿਆ ਹੈ।ਇਸ ਗਲ ਨੂੰ ਸੁਣ ਕੇ ਇਹ ਹੋਰ ਚਿੜ ਗਿਆ।
25 ਜੁਲਾਈ 1710 ਵਾਲੇ ਦਿਨ ਬਹਾਦੁਰ ਸ਼ਾਹ ਨੇ ਫਿਰੋਜ਼ ਖਾਨ, ਮੁਯਾਰਿਫ਼ ਖ਼ਾਨ ਅਤੇ ਸ਼ਿਕਾਰ ਖ਼ਾਨ ਨੂੰ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੱਤਾ। ਇਹ ਬਹਾਦੁਰ ਸ਼ਾਹ ਉਹੀ ਹੈ ਜਿਹੜਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੀ ਮਦਦ ਸਦਕਾ ਦਿੱਲੀ ਦੇ ਤਖਤ' ਤੇ ਬੈਠਾ ਸੀ ਅਤੇ ਬਾਅਦ ਦੇ ਵਿੱਚ ਸਤਿਗੁਰੂ ਜੀ ਦੇ ਨਾਲ ਕੀਤੇ ਸਾਰਿਆਂ ਵਾਧਿਆਂ ਤੋਂ ਮੁਕਰ ਗਿਆ ਸੀ। ਸਾਹਿਬ ਪਾਤਸ਼ਾਹ ਜੀ ਦੇ ਇਸ ਸੰਸਾਰ ਤੋਂ ਪ੍ਰਸਥਾਨ ਤੋਂ ਮਗਰੋਂ ਇਹ ਸਿੱਖਾਂ ਦੇ ਪੇਸ਼ ਪੈ ਗਿਆ ਸੀ।ਅਸਲ ਵਿੱਚ ਇਹ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਬਹਾਦਰ ਹੁਣਾਂ ਦੀ ਚੜ੍ਹਤ ਬਰਦਾਸ਼ਤ ਨਹੀਂ ਸੀ ਕਰ ਸਕਿਆ।
ਘਬਰਾਹਟ ਵਿੱਚ ਆਏ,ਮੁਗਲ ਬਾਦਸ਼ਾਹ ਬਹਾਦਰ ਸ਼ਾਹ ਨੇ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਣ ਦੀ ਨੀਅਤ ਦੇ ਨਾਲ ਉਤਰੀ ਭਾਰਤ ਦੇ ਸਾਰੇ ਪਹਾੜੀ ਹਿੰਦੂ ਰਾਜਿਆਂ ਅਤੇ ਮੁਗਲ ਜਰਨੈਲਾਂ ਨੂੰ ਨਾਲ ਲੈਕੇ ਖਾਲਸਾਈ ਫੌਜਾਂ ਨਾਲ ਜੰਗ ਕਰਨ ਲਈ ਜਹਾਦ ਦਾ ਸੱਦਾ ਦੇ ਦਿਤਾ। ਜਹਾਦ ਦੇ ਨਾਮ'ਤੇ ਜਜ਼ਬਾਤੀ ਹੋਏ ਲੱਖਾਂ ਮੁਸਲਮਾਨਾਂ ਨੇ ਸ਼ਾਹੀ ਫੌਜ ਨਾਲ ਮਿਲ ਕੇ ਖਾਲਸਾਈ ਫੌਜਾਂ ਵੱਲੋਂ ਜਿੱਤੇ ਇਲਾਕਿਆਂ ਨੂੰ ਮੁੜ ਹਾਸਿਲ ਕਰਨ ਲਈ ਕੂਚ ਕਰ ਦਿੱਤਾ।
ਇਸੇ ਹੀ ਕੜੀ ਵਿੱਚ ਜਦੋਂ ਇਹ ਧਾਰਮਿਕ ਪੱਖੋਂ ਵੀ ਕਟੜਵਾਦੀ ਹੁੰਦਾ ਚਲਾ ਗਿਆ ਤਾਂ ਇਸ ਨੇ ਉਨ੍ਹਾਂ ਦੇ ਨਾਲ ਵੀ ਨਜਿਠਣ ਦਾ ਫੈਸਲਾ ਕਰ ਲਿਆ ਜਿਨ੍ਹਾਂ ਦਾ ਸਿਆਸਤ ਦੇ ਨਾਲ ਕੋਈ ਦੂਰੋਂ ਨੇੜਿਉਂ ਵੀ ਬਾ ਵਾਸਤਾ ਨਹੀਂ ਸੀ ਪਰ ਉਹ ਧਰਮ ਦੇ ਪੱਖੋਂ ਗੈਰ ਮੁਸਲਮਾਨ ਸਨ ਅਤੇ ਗੁਰੂ ਜੀ ਦੀ ਬਾਣੀ ਪੜ੍ਹਦੇ ਸਨ। ਇੰਜ ਉਹ ਇਨ੍ਹਾਂ ਬਾਣੀ ਗਾਇਨ ਕਰਣ ਵਾਲਿਆਂ ਨੂੰ ਵੀ ਧਰਮ ਦੇ ਤੁਅਸਬੀ ਪੁਣੇ ਦੇ ਮੁਤਾਬਕ ਇਸਲਾਮ ਦੇ ਉਲਟ ਸਮਝਦਾ ਸੀ।
ਇਸ ਤੋਂ ਇਲਾਵਾ ਉਹ ਬਾਬਾ ਸਾਹਿਬ ਬਾਬਾ ਬੰਦਾ ਸਿੰਘ ਜੀ ਬਹਾਦਰ ਦੀ ਚੜ੍ਹਤ ਦੇ ਪਿੱਛੇ ਗੁਰਬਾਣੀ ਦੀ ਸ਼ਕਤੀ ਨੂੰ ਸੋਮਾ ਸਮਝਦਾ ਸੀ ਸੋ ਬਹਾਦਰ ਸ਼ਾਹ ਨੇ ਗੁਰੂ ਬਾਣੀ ਨਾਲ ਗੂੰਜ ਰਹੇ ਇਸ ਪੰਜਾਬ ਪਾਸੋਂ ਗੁਰਬਾਣੀ ਨੂੰ ਖੋਹਣ ਦੇ ਲਈ 11 ਅਕਤੂਬਰ 1711 ਵਾਲੇ ਦਿਨ ਇੱਕ ਸ਼ਾਹੀ ਫੁਰਮਾਨ ਜਾਰੀ ਕੀਤਾ ਸੀ,ਜਿਸ ਦੀ ਸ਼ਬਦਾਵਲੀ ਕੁਝ ਇੰਜ ਸੀ ‘‘ਨਾਨਕ ਪ੍ਰਸਤਾਂ ਹਰ ਜਾ ਕਿ ਵ ਬੰਦ ਵ ਕਤਲ ਰਸਾਨਦ’’ ਭਾਵ ਕਿਤੇ ਵੀ ਕੋਈ ਨਾਨਕ ਦਾ ਨਾਮ ਲੈਣ ਵਾਲਾ ਮਿਲੇ ਉਸ ਨੂੰ ਤੁਰੰਤ ਕਤਲ ਕਰ ਦਿੱਤਾ ਜਾਵੇ। ਇਸ ਫੁਰਮਾਨ ਅਧੀਨ ਸੰਨਿਆਸੀਆਂ ਅਤੇ ਉਦਾਸੀਆਂ ਦੇ ਡੇਰੇ ਤੱਕ ਉਜਾੜ ਦਿੱਤੇ ਗਏ ਅਤੇ ਹਿੰਦੂਆਂ ਵਿਰੁੱਧ ਦਾੜ੍ਹੀ ਅਤੇ ਵਾਲ ਨਾ ਰੱਖਣ ਦੀ ਮਨਾਹੀ ਦਾ ਫੁਰਮਾਨ ਵੀ ਜਾਰੀ ਕਰ ਦਿੱਤਾ ਗਿਆ।ਇਸ ਜਬਰ ਦੇ ਦੌਰ ਵਿੱਚ ਹੀ ਭੱਟ ਕੀਰਤ ਜੀ ਦੇ ਤਿੰਨ ਪੋਤੇ ਅਤੇ ਚਾਰ ਪੜਪੋਤੇ ਭਾਵ ਸੱਤ ਅੰਮ੍ਰਿਤਧਾਰੀ ਸਿੰਘ ਧਰਤੀ ਵਿਚ ਜਿਊਂਦੇ ਦਫ਼ਨ ਕਰਕੇ ਸ਼ਹੀਦ ਕਰ ਦਿੱਤੇ ਗਏ ਸਨ।ਇਹ ਸਾਰੇ ਖੰਡੇ ਦੀ ਪਾਹੁਲ ਲੈਕੇ ਅੰਮ੍ਰਿਤਧਾਰੀ ਹੋ ਚੁੱਕੇ ਸਨ।ਇੰਜ ਭੱਟ ਕੀਰਤ ਜੀ ਦੇ ਸਿੰਘ ਸਜੇ ਤਿੰਨ ਪੋਤਿਆਂ ਦੇ ਨਾਮ ਹਨ – ਭਾਈ ਕੇਸੋ ਸਿੰਘ ਜੀ, ਭਾਈ ਹਰੀ ਸਿੰਘ ਜੀ ਤੇ ਭਾਈ ਦੇਸਾ ਸਿੰਘ ਜੀ। ਭਾਈ ਕੇਸੋ ਸਿੰਘ ਜੀ ਦੇ ਪੁੱਤਰ ਸਨ ਭਾਈ ਨਰਬਦ ਸਿੰਘ ਅਤੇ ਭਾਈ ਹਰੀ ਸਿੰਘ ਦੇ ਪੁੱਤਰ ਭਾਈ ਤਾਰਾ ਸਿੰਘ, ਭਾਈ ਸੇਵਾ ਸਿੰਘ ਤੇ ਭਾਈ ਦੇਵਾ ਸਿੰਘ ਸਮੇਤ ਕੁੱਲ ਸੱਤ ਸਿੰਘ ਭਾਵ ਦੋ ਬਾਪ,ਅਤੇ ਚਾਰ ਪੁੱਤਰ ਇਕੱਠੇ ਦਫ਼ਨ ਕਰਕੇ ਸ਼ਹੀਦ ਕਰ ਦਿੱਤੇ ਗਏ ।
ਭੁੱਲਾਂ ਦੀ ਖਿਮਾ:
ਗੁਰਦੀਪ ਸਿੰਘ ਜਗਬੀਰ (ਡਾ.)

10/10/2025

Address

Bathinda

Website

Alerts

Be the first to know and let us send you an email when ਕੁਲਜੀਤ ਸਿੰਘ ਸੇਖੋਂ Kuljit Singh Sekhon posts news and promotions. Your email address will not be used for any other purpose, and you can unsubscribe at any time.

Share

Category