28/07/2022
ਅੱਜ ਪਿੰਡ ਦੌਲਤਪੁਰ ਵਿਖੇ ਸ਼ਹੀਦ ਕੈਪਟਨ ਮਹਿਤਾ ਸਿੰਘ ਜੀ ਦੇ ਸ਼ਹੀਦੀ ਦਿਨ ਤੇ ਸ਼੍ਰੀ ਗੁਰੂ ਰਵਿਦਾਸ ਸੇਨਾ ਅਤੇ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਵੱਲੋਂ 501 ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਏ ਗਏ । ਇਸ ਮੌਕੇ ਜਥੇਬੰਦੀ ਦੇ ਸੂਬਾ ਪ੍ਰਧਾਨ ਸ਼੍ਰੀ ਦਿਲਵਰ ਸਿੰਘ ਅਤੇ ਨਵਾਂਸ਼ਹਿਰ ਦੇ ਡੀ ਸੀ ਸਾਹਿਬ ਸ਼੍ਰੀ ਨਵਜੋਤ ਪਾਲ ਸਿੰਘ ਰੰਧਾਵਾ ਵਿਸ਼ੇਸ਼ ਤੌਰ ਤੇ ਪਹੁੰਚੇ। ਉਨਾਂ ਵਿਸ਼ਵਾਸ ਦਿਵਾਇਆ ਕਿ ਇਹੋ ਜਿਹੇ ਨੇਕ ਕੰਮਾਂ ਨੂੰ ਪ੍ਰਸ਼ਾਸਨ ਸਦਾ ਹੀ ਪਹਿਲ ਦੇ ਆਧਾਰ ਤੇ ਕਰਦਾ ਰਹੇਗਾ ਅਤੇ ਸਾਡਾ ਸਾਥ ਦਿੰਦਾ ਰਹੇਗਾ । ਉਨਾਂ ਵਲੋਂ ਜਥੇਬੰਦੀ ਅਤੇ ਟਰੱਸਟ ਦੀ ਬੜੀ ਸ਼ਲਾਘਾ ਕੀਤੀ । ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਦੌਲਤਪੁਰ, Asi ਅਵਤਾਰ ਸਿੰਘ,ਗੁਰਲਾਲ ਸਿੰਘ ਲਾਲੀ,ਪਰਮਿੰਦਰ ਸਿੰਘ ਪੰਚ,ਇੰਦਰਜੀਤ ਸਿੰਘ,ਕਮਲਜੀਤ ਸਿੰਘ,ਰਾਜ ਕੁਮਾਰ,ਕੁਲਦੀਪ ਸਿੰਘ,ਗੁਰਚਰਨ ਸਿੰਘ,ਹਰਪ੍ਰੀਤ ਸਿੰਘ,ਮੁਕੇਸ਼ ਸੰਧੂ,ਨਵਰਾਜ ਸੰਧੂ,ਸਤਿੰਦਰਜੀਤ ਸਿੰਘ,ਜਤਿਨ ਬੰਗੜ ਯਸ਼ਕਰਨ ਸਿੰਘ ਜੱਸਾ ਰਹੇ